Fazilka

ਫਾਜ਼ਿਲਕਾ ਦੇ ਪਿੰਡ ਰਾਮ ਸਿੰਘ ਵਾਲੀ ਭੈਣੀ ਵਿਖੇ ਟੁੱਟਿਆ ਬੰਨ੍ਹ, ਖੇਤਾਂ ‘ਚ ਦਾਖਲ ਹੋਇਆ ਪਾਣੀ

ਫਾਜ਼ਿਲਕਾ, 14 ਜੁਲਾਈ 2023: ਫਾਜ਼ਿਲਕਾ (Fazilka) ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਵਿੱਚ ਹੜ੍ਹ ਦਾ ਖ਼ਤਰਾ ਲਗਾਤਾਰ ਬਣਿਆ ਹੋਇਆ, ਲਗਾਤਾਰ ਸਤਲੁਜ ਵਿੱਚ ਵੱਧ ਰਹੇ ਪਾਣੀ ਨੇ ਚਿੰਤਾ ਵਧਾ ਦਿੱਤੀ ਹੈ । ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਲਗਾਤਾਰ ਸਤਲੁਜ ਅਪਣਾ ਕਹਿਰ ਦਿਖਾ ਰਿਹਾ ਹੈ। ਸਤਲੁਜ ਦੇ ਵਿੱਚ ਲਗਾਤਾਰ ਵੱਧ ਰਹੇ ਪਾਣੀ ਕਾਰਨ ਹੁਣ ਪਿੰਡ ਰਾਮ ਸਿੰਘ ਵਾਲੀ ਭੈਣੀ ਨੇੜੇ ਫਿਰਨੀ ਦੇ ਪੁੱਲ ਹੇਠਾਂ ਲਾਇਆ ਬੰਨ੍ਹ ਟੁੱਟ ਗਿਆ ਹੈ |

ਪਿੰਡ ਰਾਮ ਸਿੰਘ ਵਾਲੀ ਭੈਣੀ

ਫਿਰਨੀ ਦੇ ਹੇਠਾਂਲੰਘਦੇ ਪੁੱਲ ਦੀਆਂ ਪਾਈਪਾਂ ‘ਤੇ ਮਿੱਟੀ ਪਾਈ ਗਈ ਸੀ ਤਾਂ ਕਿ ਇੱਕ ਪਾਸੇ ਦਾਖਲ ਹੋਇਆ ਪਾਣੀ ਦੂਜੇ ਪਾਸੇ ਨਾ ਆ ਸਕੇ। ਪਰ ਪਾਣੀ ਦੀ ਰਫਤਾਰ ਇਨ੍ਹੀ ਤੇਜ਼ ਸੀ ਕਿ ਪਾਈਪਾਂ ਦੇ ਵਿੱਚ ਲੱਗੀ ਮਿੱਟੀ ਨਿਕਲ ਗਈ ਹੈ ਤੇ ਬੰਨ੍ਹ ਟੁੱਟ ਗਿਆ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਤੱਕ ਹਜ਼ਾਰਾ ਏਕੜ ਫਸਲ ਬਰਬਾਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ਅਤੇ ਪਾਣੀ ਦੀ ਰਫਤਾਰ ਇਸ ਕਦਰ ਤੇਜ਼ ਹੈ ਕਿ ਇਸ ਨੂੰ ਬੰਨ੍ਹਿਆ ਵੀ ਨਹੀਂ ਜਾ ਸਕਦਾ।

Scroll to Top