Anil Vij

ਅੰਬਾਲਾ ਦੇ ਬ੍ਰਾਹਮਣ ਮਾਜਰਾ ‘ਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਡੇਅਰੀ ਕੰਪਲੈਕਸ: ਗ੍ਰਹਿ ਮੰਤਰੀ ਅਨਿਲ ਵਿਜ

ਚੰਡੀਗੜ੍ਹ, 17 ਨਵੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਅੰਬਾਲਾ ਕੈਂਟ ਦੇ ਖੇਤਰ ਬ੍ਰਾਹਮਣ ਮਾਜਰਾ ਵਿਚ 21 ਏਕੜ ਭੂਮੀ ‘ਤੇ ਬਨਣ ਵਾਲੇ ਡੇਅਰੀ ਕੰਪਲੈਕਸ ਵਿਚ ਗਵਾਲਾਂ ਨੂੰ ਇਕ ਹੀ ਸਥਾਨ ‘ਤੇ ਅੱਤਆਧੁਨਿਕ ਸਹੂਲਤਾਂ ਮਿਲਣਗੀਆਂ ਅਤੇ ਇਹ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸਾ ਸੂਬੇ ਦਾ ਪਹਿਲਾ ਡੇਅਰੀ ਕੰਪਲੈਕਸ ਹੋਵੇਗਾ। ਇਸ ਤੋਂ ਇਲਾਵਾ, ਗਵਾਲਾਂ ਨੂੰ ਡੇਅਰੀ ਕੰਪਲੈਕਸ ਤਕ ਜਾਣ ਲਈ ਟਾਂਗਰੀ ਬੰਨ੍ਹ ਨਾਲ ਸਿੱਧਾ ਬ੍ਰਾਹਮਣ ਮਾਜਰਾ ਤਕ ਟਾਂਗਰੀ ਨਦੀ ‘ਤੇ ਕਾਜ-ਵੇ ਵੀ ਬਣਾਇਆ ਜਾਵੇਗਾ।

ਗ੍ਰਹਿ ਮੰਤਰੀ ਅਨਿਲ ਵਿਜ ਨੇ ਡੇਅਰੀ ਕੰਪਲੈਕਸ ਦੇ ਸਾਇਟ ਪਲਾਨ ਅਤੇ ਨਿਰਮਾਣ ਪ੍ਰਕ੍ਰਿਆ ਨੂੰ ਲੈ ਕੇ ਅੱਜ ਅੰਬਾਲਾ ਵਿਚ ਆਪਣੇ ਆਵਾਸ ‘ਤੇ ਨਗਰ ਪਰਿਸ਼ਦ ਅਧਿਕਾਰੀਆਂ ਅਤੇ ਕੰਸਲਟੇਂਸੀ ਏਜੰਸੀ ਦੇ ਨਾਲ ਮੀਟਿੰਗ ਅਤੇ ਚਰਚਾ ਕੀਤੀ।

ਗੌਰਤਲਬ ਹੈ ਕਿ ਗ੍ਰਹਿ ਮੰਤਰੀ ਅਨਿਲ ਵਿਜ ਦੇ ਯਤਨਾਂ ਨਾਲ ਅੰਬਾਲਾ ਕੈਂਟ ਵਿਚ ਆਧੁਨਿਕ ਡੇਅਰੀ ਕੰਪਲੈਕਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਪਹਿਲਾਂ ਤੋਂ ਬ੍ਰਾਹਮਣ ਮਾਜਰਾ ਖੇਤਰ ਵਿਚ 21 ਏਕੜ ਭੂਮੀ ਦਾ ਚੋਣ ਕੀਤਾ ਗਿਆ ਸੀ। ਕੈਂਟ ਵਿਚ ਵੱਖ-ਵੱਖ ਸਥਾਨਾਂ ‘ਤੇ ਸਥਿਤ ਡੇਅਰੀਆਂ ਨੂੰ ਹੁਣ ਇੱਥੇ ਸ਼ਿਫਟ ਕੀਤਾ ਜਾਵੇਗਾ ਜਿੱਥੇ ਇਕ ਛੱਤ ਦੇ ਹੇਠਾਂ ਗਵਾਲਾਂ ਨੂੰ ਵੱਖ-ਵੱਖ ਸਹੂਲਤਾਂ ਮਿਲਣਗੀਆਂ।

ਗਵਾਲਾਂ ਦੇ ਲਈ ਰੇਸਟ ਹਾਊਸ ਤੋਂ ਲੈ ਕੇ ਚਾਰੇ ਦੀ ਸਹੂਲਤ ਹੋਵੇਗੀ, ਵੱਖ-ਵੱਖ ਆਕਾਰ ਦੇ ਪਲਾਂਟ ਹੋਣਗੇ

ਧੁਨਿਕ ਡੇਅਰੀ ਕੰਪਲੈਕਸ ਵਿਚ ਗਵਾਲਾਂ ਦੇ ਲਈ ਕਈ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ। ਗਵਾਲਾਂ ਨੂੰ ਰੇਸਟ ਕਰਨ ਦੇ ਲਈ ਇੱਥੇ ਬਿਹਤਰੀਨ ਰੇਸਟ ਹਾਊਸ ਦਾ ਨਿਰਮਾਣ ਕੀਤਾ ਜਾਵੇਗਾ। ਕੰਪਲੈਕਸ ਵਿਚ ਗਵਾਲਾਂ ਦੇ ਲਈ 100 ਗਜ ਤੋਂ ਲੈ ਕੇ 500 ਗਜ ਅਤੇ ਹੋਰ ਆਕਾਰ ਦੇ ਪਲਾਂਟ ਹੋਣਗੇ ਤਾਂ ਜੋ ਉਹ ਆਪਣੇ ਪਸ਼ੂਆਂ ਨੂੰ ਇੱਥੇ ਰੱਖ ਸਕਣ। ਕੰਪਲੈਕਸ ਵਿਚ ਸੁੱਖਾ ਤੇ ਗਿੱਲਾ ਚਾਰੇ ਤੋਂ ਇਲਾਵਾ ਹਰੇ ਚਾਰੇ ਦੇ ਲਈ ਵੱਡੇ ਗੋਦਾਮ ਦੀ ਵਿਵਸਥਾ ਹੋਵੇਗੀ।

ਆਧੁਨਿਕ ਸਹੂਲਤਾਂ ਨਾਲ ਲੈਸ ਪਸ਼ੂ ਹਸਪਤਾਲ ਹੋਣਗੇ ਕੰਪਲੈਕਸ ਵਿਚ

ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਦੱਸਿਆ ਕਿ ਡੇਅਰੀ ਕੰਪਲੈਕਸ ਵਿਚ ਗਵਾਲਾਂ ਨੂੰ ਪਸ਼ੂਆਂ ਦੇ ਲਈ ਮੈਡੀਕਲ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ। ਇੱਥੇ ਆਧੁਨਿਕ ਪਸ਼ੂ ਹਸਪਤਾਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਕੰਪਲੈਕਸ ਵਿਚ ਏਡਮਿਨ ਬਲਾਕ ਅਤੇ ਵਾਹਨਾਂ ਦੇ ਪਾਰਕਿੰਗ ਦੀ ਸਹੂਲਤ ਹੋਵੇਗੀ।

ਕੰਪਲੈਕਸ ਵਿਚ ਹੋਵੇਗਾ ਗੋਬਰ ਪ੍ਰਬੰਧਨ , ਬਣੇਗੀ ਬਿਜਲੀ ਤੇ ਗੈਸ

ਉਨ੍ਹਾਂ ਨੇ ਦੱਸਿਆ ਕਿ ਡੇਅਰੀ ਕੰਪਲੈਕਸ ਵਿਚ ਗੋਬਰ ਪ੍ਰਬੰਧਨ ਬਿਹਤਰ ਢੰਗ ਨਾਲ ਹੋਵੇਗਾ। ਗੋਬਰ ਨਾਲ ਬਿਜਲੀ ਉਤਪਾਦਨ ਅਤੇ ਬਾਇਓ ਗੈਸ ਬਣਗੀ। ਬਾਇਓ ਗੈਸ ਤ.ਹਿਤ ਬਾਇਓ ਗੈਸ ਪਲਾਂਟ ਹੋਵੇਗਾ ਜਦੋਂ ਕਿ ਕੰਪਲੈਕਸ ਵਿਚ ਬਿਜਲੀ ਉਤਪਾਦਨ ਦੇ ਲਈ ਸੋਲਰ ਸਿਸਟਮ ਵੀ ਹੋਵੇਗਾ। ਕੰਪਲੈਕਸ ਵਿਚ ਪਸ਼ੂਆਂ ਦੇ ਲਈ ਤਾਲਾਬ ਵੀ ਬਣੇਗਾ ਜਦੋਂ ਕਿ ਪੂਰੇ ਕੰਪਲੈਕਸ ਦੀ ਚਾਰ ਦੀਵਾਰੀ ਵੀ ਹੋਵੇਗੀ।

ਸਵਾ ਕਰੋੜ ਦੀ ਲਾਗਤ ਨਾਲ ਟਾਂਗਰੀ ਨਦੀ ‘ਤੇ ਬ੍ਰਾਹਮਣ ਮਾਜਰਾ ਤਕ ਬਣੇਗਾ ਕਾਜ-ਵੇ

ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਗਵਾਲਾਂ ਨੂੰ ਸ਼ਹਿਰ ਤੋਂ ਬ੍ਰਾਹਮਣ ਮਾਜਰਾ ਤਕ ਆਉਣ ਜਾਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਏਕਤਾ ਵਿਹਾਰ ਤੋਂ ਅੱਗੇ ਟਾਂਗਰੀ ਨਦੀ ‘ਤੇ ਬ੍ਰਾਹਮਣ ਮਾਜਰਾ ਤਕ ਸਵਾ ਕਰੋੜ ਦੀ ਲਾਗਤ ਨਾਲ ਕਾਜ-ਵੇ ਦਾ ਨਿਰਮਾਣ ਕੀਤਾ ਜਾਵੇਗਾ। ਗਵਾਲੇ ਏਕਤਾ ਵਿਹਾਰ ਰੋਡ ਤੋਂ ਟਾਂਗਰੀ ਬੰਨ੍ਹ ਰੋਡ ਤੱਕ ਇਸ ਦੇ ਅੱਗੇ ਟਾਂਗਰੀ ਨਦੀ ਤੋਂ ਬ੍ਰਾਹਮਣ ਮਾਜਰਾ ਕਾਜ ਵੇ ਤੋਂ ਜਾ ਸਕਣਗੇ। ਸਿੰਚਾਈ ਵਿਭਾਗ ਵੱਲੋਂ ਕਾਜ-ਵੇ ਨਿਰਮਾਣ ਦੇ ਟੈਂਡਰ ਕਰ ਦਿੱਤੇ ਗਏ ਹਨ ਅਤੇ ਬਹੁਤ ਜਲਦੀ ਇਸ ਦਾ ਨਿਰਮਾਣ ਵੀ ਸ਼ੁਰੂ ਹੋਵੇਗਾ।

Scroll to Top