ਲੁਧਿਆਣਾ, 14 ਨਵੰਬਰ 2025: Ludhiana News: ਅੱਜ ਪੰਜਾਬ ਦੇ ਲੁਧਿਆਣਾ ‘ਚ ਇੱਕ ਕਮਰੇ ‘ਚ ਸਿਲੰਡਰ ਪਾਈਪ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸਿਲੰਡਰ ‘ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਅਤੇ ਤਿੰਨ ਬੱਚੇ ਗੰਭੀਰ ਰੂਪ ‘ਚ ਝੁਲਸ ਗਏ। ਜ਼ਖਮੀਆਂ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਵਿਕਾਸ ਨਾਮ ਦਾ ਇੱਕ ਨੌਜਵਾਨ ਵੀ ਉਸੇ ਅਪਾਰਟਮੈਂਟ ‘ਚ ਰਹਿੰਦਾ ਹੈ। ਉਹ ਅੱਜ ਸਵੇਰੇ ਆਪਣੇ ਕਮਰੇ ‘ਚ ਖਾਣਾ ਬਣਾ ਰਿਹਾ ਸੀ। ਉਸਦੇ ਬੱਚੇ ਵੀ ਵਿਕਾਸ ਦੇ ਕਮਰੇ ‘ਚ ਬੈਠੇ ਸਨ। ਜਦੋਂ ਵਿਕਾਸ ਨੇ ਗੈਸ ਚੁੱਲ੍ਹਾ ਜਗਾਇਆ ਤਾਂ ਪਾਈਪ ‘ਚੋਂ ਅਚਾਨਕ ਅੱ.ਗ ਲੱਗ ਗਈ।
ਅੱਗ ਲੱਗਣ ਨਾਲ ਧਮਾਕਾ ਹੋਇਆ, ਜਿਸ ਨਾਲ ਕਮਰਾ ਧੂੰਏਂ ਨਾਲ ਭਰ ਗਿਆ। ਬੱਚਿਆਂ ਦੇ ਰੋਣ ਨਾਲ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਜ਼ਖਮੀਆਂ ਨੂੰ ਕਮਰੇ ‘ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਵਿਕਾਸ, ਅਰਜੁਨ, ਸੁਰਜੀਤ ਅਤੇ ਰਾਹੁਲ ਵਜੋਂ ਹੋਈ ਹੈ।
ਹਸਪਤਾਲ ‘ਚ ਜ਼ਖਮੀ ਵਿਕਾਸ ਨੇ ਕਿਹਾ ਕਿ ਉਹ ਅੱਜ ਸਵੇਰੇ ਆਪਣੇ ਕਮਰੇ ‘ਚ ਖਾਣਾ ਬਣਾ ਰਿਹਾ ਸੀ, ਜਿਵੇਂ ਹੀ ਉਨ੍ਹਾਂ ਨੇ ਗੈਸ ਚੁੱਲ੍ਹਾ ਜਗਾਉਣ ਲਈ ਮਾਚਿਸ ਜਗਾਈ, ਅੱਗ ਅਚਾਨਕ ਫੈਲ ਗਈ। ਅਰਜੁਨ, ਸੁਰਜੀਤ ਅਤੇ ਰਾਹੁਲ ਉਸਦੇ ਕੋਲ ਬੈਠੇ ਸਨ, ਸਾਰੇ ਅੱਗ ਦੀ ਲਪੇਟ ‘ਚ ਆ ਗਏ। ਵਿਕਾਸ ਦੇ ਮੁਤਾਬਕ ਉਸਦਾ ਚਿਹਰਾ ਬੁਰੀ ਤਰ੍ਹਾਂ ਸੜ ਗਿਆ ਸੀ। ਰਾਹੁਲ ਜੋ ਕਿ 4 ਸਾਲ ਦਾ ਹੈ, ਦੀਆਂ ਲੱਤਾਂ ਸੜ ਗਈਆਂ ਸਨ। ਵਿਕਾਸ ਨੇ ਕਿਹਾ ਕਿ ਉਹ ਇੱਕ ਪਲਾਸਟਿਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਲੁਧਿਆਣਾ ‘ਚ ਰਹਿ ਰਿਹਾ ਹੈ।
Read More: ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਲੱਗੀ ਅੱ.ਗ, ਸਬਜ਼ੀ ਵਿਕਰੇਤਾਵਾਂ ਦਾ ਕਾਫ਼ੀ ਨੁਕਸਾਨ




