Cyclone Fengal: ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋਇਆ ਤੂਫਾਨ ਫੰਗਲ, ਸਕੂਲ ਤੇ ਕਾਲਜ ਬੰਦ

30 ਨਵੰਬਰ 2024: ਬੰਗਾਲ (bangal) ਦੀ ਖਾੜੀ ਤੋਂ ਸ਼ੁਰੂ ਹੋਇਆ ਤੂਫਾਨ ਫੰਗਲ (Cyclone Fenga) ਸ਼ਨੀਵਾਰ ਸ਼ਾਮ ਤੱਕ ਪੁਡੂਚੇਰੀ ਦੇ ਕਰਾਈਕਲ ਅਤੇ ਤਾਮਿਲਨਾਡੂ ਦੇ ਮਹਾਬਲੀਪੁਰਮ ਜ਼ਿਲੇ ਦੇ ਵਿਚਕਾਰ ਤੱਟ ਨਾਲ ਟਕਰਾਏਗਾ(Karaikal in Puducherry and Mahabalipuram district in Tamil Nadu by Saturday evening) । ਮੌਸਮ ਵਿਭਾਗ ਨੇ ਇਸ ਦੌਰਾਨ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।

 

ਇਸ ਕਾਰਨ ਸ਼ਨੀਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਵੀ ਦਿੱਤੀ ਗਈ ਹੈ। ਹਾਲਾਂਕਿ 28 ਨਵੰਬਰ ਤੋਂ ਤੱਟਵਰਤੀ ਖੇਤਰਾਂ ‘ਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਨਾਲ ਤੂਫਾਨ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।

 

ਮਾਨਸੂਨ ਤੋਂ ਬਾਅਦ ਦੇ ਸੀਜ਼ਨ ਵਿੱਚ ਭਾਰਤ ਨੂੰ ਪ੍ਰਭਾਵਿਤ ਕਰਨ ਵਾਲਾ ਇਹ ਦੂਜਾ ਤੂਫ਼ਾਨ ਹੈ। ਇਸ ਤੋਂ ਪਹਿਲਾਂ ਅਕਤੂਬਰ ਦੇ ਅਖੀਰ ਵਿਚ ਡਾਨਾ ਤੂਫਾਨ ਆਇਆ ਸੀ।

 

ਤੂਫਾਨ ਦਾ ਸਭ ਤੋਂ ਵੱਧ ਪ੍ਰਭਾਵ ਤਾਮਿਲਨਾਡੂ 

ਤੂਫਾਨ ਨਾਲ ਸਭ ਤੋਂ ਜ਼ਿਆਦਾ ਤਾਮਿਲਨਾਡੂ ਪ੍ਰਭਾਵਿਤ ਹੋ ਰਿਹਾ ਹੈ। ਭਾਰੀ ਮੀਂਹ ਕਾਰਨ ਸੂਬੇ ਵਿੱਚ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਨਾਗਾਪੱਟੀਨਮ ਜ਼ਿਲ੍ਹੇ ਵਿੱਚ 800 ਏਕੜ ਤੋਂ ਵੱਧ ਫ਼ਸਲ ਪੂਰੀ ਤਰ੍ਹਾਂ ਡੁੱਬ ਗਈ ਹੈ। ਇਸ ਤੋਂ ਇਲਾਵਾ ਕਾਮੇਸ਼ਵਰਮ, ਵਿਰੁੰਧਾਮਾਵਾਦੀ, ਪੁਡੁਪੱਲੀ, ਵੇਦਰੱਪੂ, ਵਨਮਾਦੇਵੀ, ਵਲਾਪੱਲਮ, ਕਾਲੀਮੇਡੂ, ਇਰਾਵਯਾਲ ਅਤੇ ਚੇਂਬੋਡੀ ਜ਼ਿਲ੍ਹੇ ਵੀ ਤੂਫ਼ਾਨ ਦੀ ਲਪੇਟ ਵਿੱਚ ਹਨ। ਚੇਨਈ ਅਤੇ ਇਸਦੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। 3 ਦਸੰਬਰ ਤੱਕ ਸੂਬੇ ਦੇ ਅੰਦਰੂਨੀ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Scroll to Top