June 24, 2024 12:27 am
Gujarat

ਗੁਜਰਾਤ ‘ਚ ਤੂਫ਼ਾਨ ਬਿਪਰਜੋਏ ਨੇ ਮਚਾਈ ਤਬਾਹੀ, 940 ਪਿੰਡਾਂ ਦੀ ਬਿਜਲੀ ਗੁੱਲ

ਚੰਡੀਗੜ੍ਹ, 16 ਜੂਨ 2023: ਚੱਕਰਵਾਤੀ ਤੂਫਾਨ ਬਿਪਰਜੋਏ ਦੇ ਜਖੋ ਤੱਟ ਨਾਲ ਟਕਰਾਉਣ ਤੋਂ ਬਾਅਦ ਗੁਜਰਾਤ (Gujarat) ਵਿੱਚ ਭਾਰੀ ਨੁਕਸਾਨ ਹੋਇਆ ਹੈ। ਬਿਪਰਜੋਏ ਦਾ ਪ੍ਰਭਾਵ ਕੱਛ-ਸੌਰਾਸ਼ਟਰ ਸਮੇਤ 8 ਜ਼ਿਲ੍ਹਿਆਂ ਵਿੱਚ ਰਿਹਾ ਅਤੇ ਆਪਣੇ ਪਿੱਛੇ ਵੱਡੀ ਤਬਾਹੀ ਛੱਡ ਗਿਆ ਹੈ। ਤੂਫਾਨ ਕਾਰਨ ਭਾਵਨਗਰ ‘ਚ ਦੋ ਜਣਿਆ ਦੀ ਮੌਤ ਹੋ ਗਈ। 22 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹੁਣ ਤੱਕ 94 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਗੁਜਰਾਤ ‘ਚ ਤੇਜ਼ ਹਵਾਵਾਂ ਕਾਰਨ ਸੈਂਕੜੇ ਦਰੱਖਤ ਡਿੱਗਣ ਦੇ ਨਾਲ ਮੋਬਾਈਲ ਟਾਵਰ ਨੁਕਸਾਨੇ ਗਏ, ਬਿਜਲੀ ਦੇ ਖੰਭੇ ਉੱਖੜ ਗਏ ਹਨ । ਅਧਿਕਾਰੀ ਮੁਤਾਬਕ ’23 ਜਾਨਵਰਾਂ ਦੀ ਮੌਤ ਹੋ ਗਈ। ਗੁਜਰਾਤ ‘ਚ ਵੱਖ-ਵੱਖ ਥਾਵਾਂ ‘ਤੇ ਤੇਜ਼ ਹਵਾਵਾਂ ਕਾਰਨ 524 ਤੋਂ ਵੱਧ ਦਰੱਖਤ ਅਤੇ 300 ਤੋਂ ਵੱਧ ਬਿਜਲੀ ਦੇ ਖੰਭੇ ਉਖੜ ਗਏ, ਜਿਸ ਕਾਰਨ ਲਗਭਗ 940 ਪਿੰਡਾਂ ‘ਚ ਬਿਜਲੀ ਬੰਦ ਹੋ ਗਈ।

Image

ਗੁਜਰਾਤ (Gujarat) ਸਰਕਾਰ ਨੇ ਕਿਹਾ ਕਿ ਹੜ੍ਹਾਂ ਅਤੇ ਸੜਕਾਂ ਦੇ ਬੰਦ ਹੋਣ ਕਾਰਨ 4,600 ਪੇਂਡੂ ਖੇਤਰ ਤੋਂ ਸੰਪਰਕ ਟੁੱਟ ਗਿਆ ਹੈ | ਹੁਣ ਤੱਕ 3500 ਤੋਂ ਵੱਧ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਬਹਾਲ ਹੋ ਚੁੱਕੀ ਹੈ। ਤੱਟਵਰਤੀ ਖੇਤਰਾਂ ਵਿੱਚ ਅਜੇ ਵੀ 80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਨਾਲ ਬਚਾਅ ਕਾਰਜ ਪ੍ਰਭਾਵਿਤ ਹੋ ਰਿਹਾ ਹੈ।

ਪੂਰੇ ਸੂਬੇ ਵਿੱਚ ਭਾਰੀ ਬਾਰਿਸ਼ ਪੈ ਰਹੀ ਹੈ, 90 ਤੋਂ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। 940 ਤੋਂ ਵੱਧ ਪਿੰਡਾਂ ਦੀ ਬਿਜਲੀ ਗੁੱਲ ਹੋ ਗਈ ਹੈ। ਚੱਕਰਵਾਤੀ ਤੂਫਾਨ ਬਿਪਰਜੋਏ ਵੀਰਵਾਰ ਸ਼ਾਮ 6.30 ਵਜੇ ਕੱਛ ਦੇ ਜਾਖਾਊ ਤੱਟ ਨਾਲ ਟਕਰਾਇਆ। ਇਸ ਦੌਰਾਨ ਹਵਾ ਦੀ ਰਫ਼ਤਾਰ 115 ਤੋਂ 125 ਕਿਲੋਮੀਟਰ ਪ੍ਰਤੀ ਘੰਟਾ ਰਹੀ।

मांडवी में पिछले 24 घंटों में 4 इंच से ज्यादा बारिश हुई है। कई जगह 3 से 4 फीट तक पानी भर गया।

ਚੱਕਰਵਾਤ ਬਿਪਰਜੋਏ ਗੁਜਰਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਜਸਥਾਨ ਪਹੁੰਚ ਗਿਆ ਹੈ। ਬਾੜਮੇਰ ਅਤੇ ਜਾਲੌਰ ‘ਚ ਅੱਜ ਰੈੱਡ ਅਲਰਟ ਜਾਰੀ ਹੈ ਅਤੇ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਪੈ ਰਹੀ ਹੈ। ਜਾਲੌਰ ‘ਚ ਸ਼ੁੱਕਰਵਾਰ ਸਵੇਰ ਤੱਕ 69mm ਬਾਰਿਸ਼ ਦਰਜ ਕੀਤੀ ਗਈ ਹੈ। ਉੱਥੇ ਹੀ ਜੈਸਲਮੇਰ ‘ਚ ਵੀ ਤੂਫਾਨ ਜਾਰੀ ਹੈ।

ਬਾੜਮੇਰ ਅਤੇ ਸਿਰੋਹੀ ਵਿੱਚ ਤੇਜ਼ ਹਵਾਵਾਂ ਕਾਰਨ ਦਰੱਖਤ ਅਤੇ ਖੰਭੇ ਡਿੱਗ ਗਏ ਹਨ। ਤੂਫਾਨ ਕਾਰਨ ਸ਼ੁੱਕਰਵਾਰ ਅਤੇ ਸ਼ਨੀਵਾਰ ਸਮੇਤ ਰਾਜਸਥਾਨ ਦੇ 5 ਜ਼ਿਲਿਆਂ ‘ਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 13 ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਹ ਸੂਬੇ ਵਿੱਚ 18 ਜੂਨ ਤੱਕ ਇਸਦਾ ਅਸਰ ਰਹੇਗਾ।