Cyclone Biparjoy

ਗੁਜਰਾਤ ਵੱਲ ਵਧ ਰਿਹੈ ਚੱਕਰਵਾਤੀ ਤੂਫਾਨ ਬਿਪਰਜੋਏ, ਪੱਛਮੀ ਰੇਲਵੇ ਦੀਆਂ ਕਈ ਟਰੇਨਾਂ ਰੱਦ

ਚੰਡੀਗੜ੍ਹ, 13 ਜੂਨ 2023: ਚੱਕਰਵਾਤੀ ਤੂਫਾਨ ਬਿਪਰਜੋਏ (Cyclone Biparjoy) ਦਾ ਅਸਰ ਮਹਾਰਾਸ਼ਟਰ ਅਤੇ ਗੁਜਰਾਤ ‘ਚ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਬਹੁਤ ਹੀ ਭਿਆਨਕ ਚੱਕਰਵਾਤੀ ਤੂਫਾਨ ਬਿਪਰਜੋਏ 15 ਜੂਨ ਦੀ ਸ਼ਾਮ ਤੱਕ ਜਖਾਊ ਬੰਦਰਗਾਹ ਨੇੜੇ ਸੌਰਾਸ਼ਟਰ ਅਤੇ ਕੱਛ ਨਾਲ ਟਕਰਾਏਗਾ। ਇਸ ਕਾਰਨ ਮੁੰਬਈ ‘ਚ ਉੱਚੀਆਂ ਲਹਿਰਾਂ ਦੇਖਣ ਨੂੰ ਮਿਲੀਆਂ ਹਨ । ਦਵਾਰਕਾ ਦੇ ਗੋਮਤੀ ਘਾਟ ‘ਤੇ ਤੇਜ਼ ਲਹਿਰਾਂ ਦੇਖੀਆਂ ਗਈਆਂ ਹਨ।

ਇਸ ਦਾ ਸਭ ਤੋਂ ਵੱਧ ਅਸਰ ਗੁਜਰਾਤ ਵਿੱਚ ਹੀ ਪੈਣ ਦੀ ਉਮੀਦ ਹੈ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇਸ ਸਬੰਧੀ ਉੱਚ ਪੱਧਰੀ ਮੀਟਿੰਗ ਕੀਤੀ ਹੈ। ਸਾਵਧਾਨੀ ਦੇ ਤੌਰ ‘ਤੇ NDRF ਦੀਆਂ 21 ਟੀਮਾਂ ਅਤੇ SDRF ਦੀਆਂ 13 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ।

ਪੱਛਮੀ ਰੇਲਵੇ ਦੇ ਸੀਪੀਆਰਓ ਸੁਮਿਤ ਠਾਕੁਰ ਨੇ ਕਿਹਾ ਕਿ ਚੱਕਰਵਾਤ ਬਿਪਰਜੋਏ (Cyclone Biparjoy) ਦੇ ਮੱਦੇਨਜ਼ਰ ਅਸੀਂ ਵਾਰ ਰੂਮ ਬਣਾਏ ਹਨ, ਅਸੀਂ ਇਸ ਦੀ ਨਿਗਰਾਨੀ ਕਰ ਰਹੇ ਹਾਂ। ਸਾਡੀ ਟਾਸਕ ਫੋਰਸ ਦੇ ਲਗਭਗ 2500, ਆਰਪੀਐਫ ਦੇ ਕਰਮਚਾਰੀ ਮੌਕੇ ‘ਤੇ ਤਾਇਨਾਤ ਹਨ। ਅਸੀਂ 69 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ 30 ਟਰੇਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਹੈ। ਅਸੀਂ ਵੀਰਮਗਾਮ, ਰਾਜਕੋਟ, ਓਖਾ ਆਦਿ ਵਿੱਚ ਮਾਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਹੈ ਜੋ ਸਭ ਤੋਂ ਪ੍ਰਭਾਵਤ ਖੇਤਰ ਹਨ।

Scroll to Top