Cyclist Kunwar Gill

ਸਾਈਕਲਿਸਟ ਕੰਵਰ ਗਿੱਲ ਨੇ ਆਡੈਕਸ ਸਾਈਕਲਿੰਗ ‘ਚ ਰਚਿਆ ਇਤਿਹਾਸ

ਚੰਡੀਗੜ੍ਹ 05 ਮਾਰਚ 2026: ਕੁੰਵਰ ਗਿੱਲ ਨੇ ਐਂਡੂਰੈਂਸ ਸਾਈਕਲਿੰਗ ‘ਚ ਆਡੈਕਸ ਪ੍ਰਣਾਲੀ ਹੇਠ ਸਾਰੇ ਮੁੱਖ ਸਨਮਾਨ ਆਪਣੇ ਨਾਮ ਕਰਨ ਵਾਲੇ ਪੰਜਾਬ ਤੋਂ ਪਹਿਲੇ ਸਾਈਕਲਿਸਟ ਬਣੇ ਹਨ | ਕੁੰਵਰ ਗਿੱਲ ਨੇ ਇਹ ਉਪਲਬੱਧੀ ਹਾਸਲ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ |

ਕੰਵਰ ਗਿੱਲ ਨੇ ਛੋਟੀ ਉਮਰ ਤੋਂ ਹੀ ਖੇਡਾਂ ‘ਚ ਦਿਲਚਸਪੀ ਰੱਖਦੇ ਸਨ ਅਤੇ ਕਈਂ ਖੇਡਾਂ ‘ਚ ਵਿਲੱਖਣ ਪ੍ਰਤਿਭਾ ਦਿਖਾਈ ਹੈ | ਕੰਵਰ ਗਿੱਲ ਨਾਭਾ ਦੇ ਪਬਲਿਕ ਸਕੂਲ ਦੇ ਵਿਦਿਆਰਥੀ ਰਹੇ ਹਨ | ਇਸ ਦੌਰਾਨ ਉਨ੍ਹਾਂ ਨੇ ਬੈਸਟ ਮੁੱਕੇਬਾਜ਼ ਰਹੇ ਤੇ ਐਥਲੈਟਿਕ ਖੇਡਾਂ ‘ਚ ਅਗਵਾਈ ਕੀਤੀ |

ਸਾਲ 2023 ‘ਚ ਵਿਸ਼ਵ ਪ੍ਰਸਿੱਧ ਲੰਬੀ ਦੂਰੀ ਸਾਈਕਲ ਦੌੜ ਪੈਰਿਸ ਬ੍ਰੈਸਟ ਪੈਰਿਸ ਦੇ ਫਿਨੀਸ਼ਰ ਰਹੇ | ਕੰਵਰ ਗਿੱਲ ਨੇ ਦੁਨੀਆ ਦੀ ਸਭ ਤੋਂ ਪੁਰਾਣੀ ਅਤੇ ਔਖੀ ਐਂਡੂਰੈਂਸ ਸਾਈਕਲਿੰਗ ਪ੍ਰਤੀਯੋਗਿਤਾਵਾਂ ‘ਚ ਇੱਕ 2023 ‘ਚ ਹੋਈ ਵਿਸ਼ਵ ਪ੍ਰਸਿੱਧ ਲੰਬੀ ਦੂਰੀ ਸਾਈਕਲ ਦੌੜ Paris-Brest-Paris (PBP) ਦੇ ਵੀ ਸਫਲ ਫਿਨਿਸ਼ਰ ਰਹੇ ਹਨ | ਇਸਦੇ ਨਾਲ ਹੀ ਕੰਵਰ ਗਿੱਲ ਨੇ ਲੰਬੀ ਦੂਰੀ ਸਾਈਕਲਿੰਗ ‘ਚ 42 ਸੁਪਰ ਰੈਂਡੋਨਿਊਰ (SR) ਖ਼ਿਤਾਬ, ਇੰਟਰਨੈਸ਼ਨਲ ਸੁਪਰ ਰੈਂਡੋਨਿਊਰ ਮਾਨਤਾ ‘ਚ R5000 ਮੈਡਲ, R10000 ਮੈਡਲ ਅਤੇ ਲੇਸ ਰੈਂਡੋਨੂਰ ਮੋਂਡੀਯਾਕਸ ਵਲੋਂ ਲੇਪਰਟੇਲ LRM ਪੁਰਸਕਾਰ ਪ੍ਰਾਪਤ ਕੀਤਾ |

ਜਿਕਰਯੋਗ ਹੈ ਕਿ ਲੇਪਰਟੇਲ LRM ਪੁਰਸਕਾਰ ਰੈਂਡੋਨਿਊਰਿੰਗ ‘ਚ ਸਭ ਤੋਂ ਪ੍ਰਸਿੱਧ ਸਨਮਾਨਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਇਸ ‘ਚ ਸਾਈਕਲਿਸਟ ਨੂੰ ਲਗਾਤਾਰ 4 ਸਾਲਾਂ ਤੱਕ 1200 ਕਿਲੋਮੀਟਰ ਜਾਂ ਇਸ ਤੋਂ ਵੱਧ ਦੀ LRM ਰਾਈਡਾਂ ਪੂਰੀਆਂ ਕਰਨੀ ਹੁੰਦੀਆਂ ਹਨ, ਜਿਨ੍ਹਾਂ ‘ਚੋਂ ਘੱਟੋ-ਘੱਟ ਦੋ ਵੱਖ-ਵੱਖ ਦੇਸ਼ਾਂ ‘ਚ ਹੋਣੀਆਂ ਲਾਜ਼ਮੀ ਹੁੰਦੀਆਂ ਹਨ। ਕੰਵਰ ਗਿੱਲ ਨੇ ਇਹ ਕਾਮਯਾਬੀ ਆਪਣੀ ਮਿਹਨਤ, ਸਹਿਨਸ਼ੀਲਤਾ ਅਤੇ ਦ੍ਰਿੜ ਇਰਾਦੇ ਨਾਲ ਹਾਸਲ ਕੀਤੀ ਹੈ | ਕੰਵਰ ਗਿੱਲ ਪੰਜਾਬ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਹੈ |

Read More: NZ ਬਨਾਮ SA Semifinal: ਅਫਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ

ਵਿਦੇਸ਼

Scroll to Top