July 4, 2024 6:10 pm
Kedarnath Dham

ਕੇਦਾਰਨਾਥ ਕੰਪਲੈਕਸ ‘ਚ ਰੀਲ ਬਣਾਉਣ ਤੇ ਹੰਗਾਮਾ ਕਰਨ ਵਾਲੇ 84 ਵਿਅਕਤੀਆਂ ਦੇ ਕੱਟੇ ਚਲਾਨ

ਚੰਡੀਗੜ੍ਹ, 25 ਮਈ 2024: ਕੇਦਾਰਨਾਥ ਧਾਮ (Kedarnath Dham)ਕੰਪਲੈਕਸ ‘ਚ ਸੋਸ਼ਲ ਮੀਡੀਆ ‘ਤੇ ਰੀਲਾਂ ਬਣਾਉਣ ਅਤੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਧਾਮ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਰੀਲ ਬਣਾਉਣ ਵਾਲੇ 84 ਵਿਅਕਤੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਚੁੱਕੀ ਹੈ, ਜਦਕਿ ਹੰਗਾਮਾ ਕਰਨ ਵਾਲੇ 59 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ।

ਪੁਲਿਸ ਸੁਪਰਡੈਂਟ ਡਾ. ਵਿਸਾਖਾ ਅਸ਼ੋਕ ਭਦਾਣੇ ਨੇ ਕਿਹਾ, ਕੇਦਾਰਨਾਥ ਧਾਮ (Kedarnath Dham)  ਦੇ 50 ਮੀਟਰ ਦੇ ਦਾਇਰੇ ਵਿੱਚ ਰੀਲਾਂ ਅਤੇ ਵੀਡੀਓ ਬਣਾਉਣ ‘ਤੇ ਪਾਬੰਦੀ ਹੈ। ਸ਼ੁੱਕਰਵਾਰ ਨੂੰ ਧਾਮ ਦੇ ਪਾਬੰਦੀਸ਼ੁਦਾ ਖੇਤਰ ਵਿੱਚ ਰੀਲ ਬਣਾਉਣ ਵਾਲੇ ਚਾਰ ਵਿਅਕਤੀਆਂ ਨੂੰ ਫੜ ਕੇ ਚਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਨੇ ਪਾਬੰਦੀਸ਼ੁਦਾ ਖੇਤਰ ਵਿੱਚ ਰੀਲਾਂ ਅਤੇ ਵੀਡੀਓ ਬਣਾਉਂਦੇ ਹੋਏ 80 ਜਣਿਆਂ ਨੂੰ ਫੜਿਆ ਸੀ ਅਤੇ ਚਲਾਨ ਵੀ ਜਾਰੀ ਕੀਤੇ ਸਨ।

ਇਸ ਦੇ ਨਾਲ ਹੀ ਰੁਦਰਪ੍ਰਯਾਗ ਪੁਲਿਸ ਵੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ ਧਾਮ ਵਿੱਚ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ‘ਆਪਰੇਸ਼ਨ ਮਰਿਯਾਦਾ’ ਚਲਾ ਰਹੀ ਹੈ। ਸ਼ੁੱਕਰਵਾਰ ਨੂੰ ਨਸ਼ਾ ਕਰਕੇ ਹੰਗਾਮਾ ਕਰਨ ਵਾਲੇ 59 ਜਣਿਆਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ।