ਚੰਡੀਗੜ੍ਹ 14 ਜਨਵਰੀ 2023: ਅੰਮ੍ਰਿਤਸਰ ‘ਚ ਕਸਟਮ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਏਅਰਪੋਰਟ ‘ਤੇ ਆਸਟ੍ਰੇਲੀਆ ਤੋਂ ਆਇਆ ਇੱਕ ਵਿਅਕਤੀ ਕੋਲੋਂ 599.9 ਗ੍ਰਾਮ ਦਾ ਸੋਨੇ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਇਸ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਹਵਾਈ ਅੱਡੇ ‘ਤੇ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ 24 ਕੈਰੇਟ ਦਾ 599.9 ਗ੍ਰਾਮ ਵਜ਼ਨ ਦਾ ਕੱਚਾ ਸੋਨਾ ਪੰਜ ਬਰੇਸਲੇਟਾਂ ਦੀ ਸ਼ਕਲ ‘ਚ ਬਰਾਮਦ ਹੋਇਆ ਹੈ | ਇਸਦੀ ਕੀਮਤੀ 33.71 ਲੱਖ ਦੱਸੀ ਜਾ ਰਹੀ ਹੈ | ਫਿਲਹਾਲ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਨਵਰੀ 19, 2025 1:06 ਪੂਃ ਦੁਃ