7 ਮਾਰਚ 2025 ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਵੱਲੋਂ CUET PG ਪ੍ਰੀਖਿਆ ਦੀ ਸਿਟੀ ਸਲਿੱਪ ਜਾਰੀ ਕਰ ਦਿੱਤੀ ਗਈ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਉਨ੍ਹਾਂ ਨੂੰ ਅਧਿਕਾਰਤ (official website) ਵੈੱਬਸਾਈਟ exams.nta.ac.in/CUET-PG ‘ਤੇ ਜਾ ਕੇ ਇਸਨੂੰ ਤੁਰੰਤ ਡਾਊਨਲੋਡ ਕਰਨਾ ਚਾਹੀਦਾ ਹੈ।
ਇਸ ਸਲਿੱਪ ਰਾਹੀਂ, ਉਮੀਦਵਾਰਾਂ (Candidates) ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਪ੍ਰੀਖਿਆ ਲਈ ਕਿਹੜੇ ਸ਼ਹਿਰ ਜਾਣਾ ਪਵੇਗਾ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਵੀ ਬਹੁਤ ਜਲਦੀ ਜਾਰੀ ਕੀਤੇ ਜਾਣਗੇ। ਹਾਲਾਂਕਿ, ਏਜੰਸੀ ਵੱਲੋਂ ਅਜੇ ਤੱਕ ਕੋਈ ਤਾਰੀਖ਼ (date) ਤੈਅ ਨਹੀਂ ਕੀਤੀ ਗਈ ਹੈ।
CUET PG 2025 ਦੀ ਪ੍ਰੀਖਿਆ 13 ਮਾਰਚ ਤੋਂ 1 ਅਪ੍ਰੈਲ 2025 ਤੱਕ ਲਈ ਜਾਵੇਗੀ। 2025 ਦੀ ਪ੍ਰੀਖਿਆ 157 ਵਿਸ਼ਿਆਂ ਲਈ ਤਿੰਨ ਸ਼ਿਫਟਾਂ (shifts) ਵਿੱਚ ਲਈ ਜਾਵੇਗੀ। ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ 10:30 ਵਜੇ ਤੱਕ ਹੋਵੇਗੀ। ਜਦੋਂ ਕਿ ਦੂਜੀ ਸ਼ਿਫਟ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਅਤੇ ਤੀਜੀ ਸ਼ਿਫਟ (shift) ਸ਼ਾਮ 4 ਵਜੇ ਤੋਂ 5:30 ਵਜੇ ਤੱਕ ਹੋਵੇਗੀ।
Read More: ਨੀਟ UG 2025 ਦੇ ਐਂਟਰੈਂਸ ਟੈਸਟ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਾਰੀਖ਼