ਚੰਡੀਗੜ੍ਹ 02 ਜਨਵਰੀ 2025: CBSE CTET Answer Key 2024: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET ਦਸੰਬਰ 2024) ਦੀ ਆਰਜ਼ੀ ਉੱਤਰ ਸੰਬੰਧੀ ਕਾਪੀ (Answer Key) ਜਾਰੀ ਕਰ ਦਿੱਤੀ ਹੈ|
ਉਮੀਦਵਾਰ ਆਪਣੇ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਕੇ ਅਧਿਕਾਰਤ ਵੈੱਬਸਾਈਟ ctet.nic.in ਤੋਂ CTET ਪੇਪਰ 1 ਅਤੇ ਪੇਪਰ 2 ਦੀ ਉੱਤਰ ਸੰਬੰਧੀ ਕਾਪੀ ਅਤੇ OMR ਸ਼ੀਟ ਡਾਊਨਲੋਡ ਕਰ ਸਕਦੇ ਹਨ ਅਤੇ ਜੇਕਰ ਉਮੀਦਵਾਰਾਂ ਨੂੰ ਉੱਤਰ ਕਾਪੀ ‘ਤੇ ਕੋਈ ਇਤਰਾਜ਼ ਹੈ, ਤਾਂ ਉਹ 01 ਜਨਵਰੀ 2025 ਤੋਂ 05 ਜਨਵਰੀ 2025 (ਰਾਤ 11:59 ਵਜੇ ਤੱਕ) ਤੋਂ ਵੈੱਬਸਾਈਟ ‘ਤੇ ਉਪਲਬਧ ਲਿੰਕ ਰਾਹੀਂ ਇਤਰਾਜ ਦਾਖਲ ਕਰ ਸਕਦੇ ਹਨ |
CTET ਦਸੰਬਰ ਪ੍ਰੀਖਿਆ ਦੀ ਉੱਤਰ ਕਾਪੀ ਨੂੰ ਅਧਿਕਾਰਤ ਵੈੱਬਸਾਈਟ ctet.nic.in ‘ਤੇ ਅਪਲੋਡ ਕੀਤਾ ਗਿਆ ਹੈ। ਉਮੀਦਵਾਰ ਆਪਣੀ ਅਰਜ਼ੀ ਨੰਬਰ ਅਤੇ ਜਨਮ ਮਿਤੀ ਦਾਖਲ ਕਰਕੇ ਅਧਿਕਾਰਤ ਵੈੱਬਸਾਈਟ ਤੋਂ ਪ੍ਰੀਖਿਆ ਦੀ ਉੱਤਰ ਸੰਬੰਧੀ ਕਾਪੀ ਨੂੰ ਡਾਊਨਲੋਡ ਕਰ ਸਕਦੇ ਹਨ।
- CTET ANswer Key ਦੇ ਲੌਗ ਇਨ ਲਿੰਕ ਲਈ ਇੱਥੇ ਕਲਿੱਕ ਕਰੋ
- CTET 2024 Answer Key ਆਬਜੈਕਸਨ ਵੇਰਵੇ ਦੇ ਲਿੰਕ ਲਈ ਇੱਥੇ ਕਲਿੱਕ ਕਰੋ
CTET Answer Key 2024 ਨੂੰ ਕਿਵੇਂ ਡਾਊਨਲੋਡ ਕਰੀਏ ?
- CTET ਦੀ ਅਧਿਕਾਰਤ ਵੈੱਬਸਾਈਟ www.ctet.nic.in ‘ਤੇ ਜਾਓ।
- ਵੈੱਬਸਾਈਟ ਹੋਮਪੇਜ ‘ਤੇ CTET Answer Key 2024 ਆਪਸ਼ਨ ਦੇ ਲਿੰਕ ‘ਤੇ ਕਲਿੱਕ ਕਰੋ।
- ਆਪਣੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗ ਇਨ ਕਰੋ।
- ਉੱਤਰ ਸੰਬਧੀ ਕਾਪੀ (Answer Key) PDF ਫਾਰਮੈਟ ‘ਚ ਉਪਲਬੱਧ ਹੋਵੇਗੀ।
- ਉਮੀਦਵਾਰ ਫਾਈਲ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਆਪਣੇ ਜਵਾਬਾਂ ਦੀ ਸਮੀਖਿਆ ਕਰ ਸਕਦੇ ਹਨ
ਜਿਕਰਯੋਗ ਹੈ ਕਿ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) 14-15 ਦਸੰਬਰ 2024 ਨੂੰ ਕਾਰਵਾਈਆਂ ਗਈਆਂ ਸਨ | CBSE ਨੇ 1 ਜਨਵਰੀ 2025 ਨੂੰ CTET ਦਸੰਬਰ 2024 ਦੀ ਆਰਜ਼ੀ ਉੱਤਰ ਸੰਬੰਧੀ ਕਾਪੀ ਜਾਰੀ ਕੀਤੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ctet.nic.in ‘ਤੇ ਜਾ ਕੇ ਪੇਪਰ-1 ਅਤੇ ਪੇਪਰ-2 ਦੀਆਂ ਉੱਤਰ ਕੁੰਜੀਆਂ ਨੂੰ ਡਾਊਨਲੋਡ ਕਰ ਸਕਦੇ ਹਨ। ਜੇਕਰ ਕਿਸੇ ਉਮੀਦਵਾਰ ਨੂੰ ਉੱਤਰ (Answer Key) ‘ਚ ਕਿਸੇ ਵੀ ਸਵਾਲ ਦੇ ਜਵਾਬ ‘ਤੇ ਇਤਰਾਜ਼ ਹੈ, ਤਾਂ ਉਹ 1 ਜਨਵਰੀ, 2025 ਤੋਂ 5 ਜਨਵਰੀ, 2025 (ਰਾਤ 11:59 ਤੱਕ) ਦੇ ਵਿਚਕਾਰ ਪ੍ਰਤੀ ਪ੍ਰਸ਼ਨ ₹1000 ਦੀ ਫੀਸ ਨਾਲ ਇਤਰਾਜ਼ ਉਠਾ ਸਕਦੇ ਹਨ।
Read More: Bihar: ਅੱਜ ਤੋਂ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਕਦੋ ਤੋਂ ਕਦੋਂ ਤੱਕ