CT University News

ਸੀਟੀ ਯੂਨੀਵਰਸਿਟੀ ਵੱਲੋਂ ਅਲਟ੍ਰਾਟੈਕ ਸੀਮੈਂਟ ਸੈਂਟਰ ਆਫ ਐਕਸੀਲੈਂਸ ਦੀ ਸ਼ੁਰੂਆਤ

ਲੁਧਿਆਣਾ, 31 ਮਾਰਚ 2026: ਸੀਟੀ ਯੂਨੀਵਰਸਿਟੀ ਨੇ ਇੰਡਸਟਰੀ ਅਤੇ ਸਿੱਖਿਆ ਵਿਚਾਲੇ ਮਜ਼ਬੂਤ ਜੋੜ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਅਲਟ੍ਰਾਟੈਕ ਸੀਮੈਂਟ ਦੇ ਸਹਿਯੋਗ ਨਾਲ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ। ਇਹ ਆਧੁਨਿਕ ਸਹੂਲਤ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ਅਤੇ ਇੰਡਸਟਰੀ ਦਾ ਅਸਲੀ ਤਜਰਬਾ ਦੇਣ ਲਈ ਬਣਾਈ ਹੈ।

ਇਸ ਸੈਂਟਰ ‘ਚ ਨਵੀਂ ਮਸ਼ੀਨਰੀ, ਸਮੱਗਰੀ ਅਤੇ ਟੈਕਨੋਲੋਜੀ ਉਪਲਬੱਧ ਹੈ, ਜਿਸ ਨਾਲ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਕਨਸਟਰਕਸ਼ਨ ਅਤੇ ਮਟੀਰੀਅਲ ਟੈਸਟਿੰਗ ਦਾ ਹਕੀਕਤੀ ਅਨੁਭਵ ਹਾਸਲ ਕਰ ਸਕਣਗੇ। ਇਸ ਪਹਿਲ ਦੇ ਤਹਿਤ ਵਿਦਿਆਰਥੀਆਂ ਨੂੰ ਖ਼ਾਸ ਟ੍ਰੇਨਿੰਗ, ਨਵੀਆਂ ਨਿਰਮਾਣ ਤਕਨੀਕਾਂ ਦੀ ਜਾਣਕਾਰੀ ਅਤੇ ਇੰਡਸਟਰੀਅਲ ਦੌਰੇ ਕਰਨ ਦੇ ਮੌਕੇ ਮਿਲਣਗੇ। ਇਸ ਦੇ ਨਾਲ ਹੀ ਭਾਰਤ ਅਤੇ ਵਿਦੇਸ਼ ‘ਚ 100% ਤੱਕ ਪਲੇਸਮੈਂਟ ਸਹਾਇਤਾ ਵੀ ਦਿੱਤੀ ਜਾਵੇਗੀ।

ਉਦਘਾਟਨ ਸਮਾਗਮ ‘ਚ ਅਲਟ੍ਰਾਟੈਕ ਸੀਮੈਂਟ ਦੇ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ‘ਚ ਵਿਵੇਕ ਜੈਨ (ਜਾਇੰਟ ਏਗਜ਼ਿਕਿਊਟਿਵ ਪ੍ਰੈਜ਼ੀਡੈਂਟ), ਆਸ਼ੀਸ਼ ਕਪਿਲ (ਵਾਈਸ ਪ੍ਰੈਜ਼ੀਡੈਂਟ), ਗੌਰਵ ਸਾਂਗਵਾਨ (ਮੈਨੇਜਰ) ਅਤੇ ਗੌਤਮ ਗੁਪਤਾ (ਸੀਨੀਅਰ ਅਫਸਰ) ਸ਼ਾਮਲ ਸਨ। ਉਨ੍ਹਾਂ ਦੀ ਮੌਜੂਦਗੀ ਨੇ ਇਸ ਸਾਂਝੇਦਾਰੀ ਦੀ ਮਹੱਤਤਾ ਨੂੰ ਦਰਸਾਇਆ।

ਇਸ ਸਮਾਗਮ ‘ਚ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ‘ਚ ਸਰਦਾਰ ਚਰਨਜੀਤ ਸਿੰਘ ਚੰਨੀ (ਚਾਂਸਲਰ), ਸੰਜੇ ਖੰਡੂਰੀ (ਰਜਿਸਟਰਾਰ), ਦਵਿੰਦਰ ਸਿੰਘ (ਡਾਇਰੈਕਟਰ DSW), ਡਾ. ਅਰਵਿੰਦ ਕੁਮਾਰ (ਡਿਪਟੀ ਡੀਨ) ਅਤੇ ਡਾ. ਅਭਿਲਾਸ਼ ਠਾਕੁਰ (ਹੈੱਡ, ਸਿਵਲ ਇੰਜੀਨੀਅਰਿੰਗ ਵਿਭਾਗ) ਸ਼ਾਮਲ ਸਨ।

ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਕਿ “ਇਹ ਸੈਂਟਰ ਆਫ ਐਕਸੀਲੈਂਸ ਸਾਡੀ ਇੰਡਸਟਰੀ-ਅਧਾਰਿਤ ਸਿੱਖਿਆ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਲਟ੍ਰਾਟੈਕ ਸੀਮੈਂਟ ਵਰਗੀ ਅਗੇਤੀ ਕੰਪਨੀ ਨਾਲ ਮਿਲ ਕੇ ਅਸੀਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਹੁਨਰ ਅਤੇ ਗਲੋਬਲ ਐਕਸਪੋਜ਼ਰ ਦੇ ਰਹੇ ਹਾਂ, ਜੋ ਉਨ੍ਹਾਂ ਦੇ ਕਰੀਅਰ ਲਈ ਬਹੁਤ ਲਾਭਦਾਇਕ ਹੋਵੇਗਾ।”

ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕਿਹਾ ਕਿ “ਸੀਟੀ ਯੂਨੀਵਰਸਿਟੀ ਹਮੇਸ਼ਾਂ ਅਜਿਹੀਆਂ ਪਹਿਲਾਂ ਕਰਦੀ ਹੈ ਜੋ ਸਿੱਖਿਆ ਨੂੰ ਇੰਡਸਟਰੀ ਦੀਆਂ ਲੋੜਾਂ ਨਾਲ ਜੋੜਦੀਆਂ ਹਨ। ਇਹ ਕਦਮ ਵਿਦਿਆਰਥੀਆਂ ਦੀ ਤਕਨੀਕੀ ਸਮਰੱਥਾ ਨੂੰ ਵਧਾਏਗਾ ਅਤੇ ਉਨ੍ਹਾਂ ਲਈ ਦੇਸ਼ ਤੇ ਵਿਦੇਸ਼ ‘ਚ ਨਵੇਂ ਮੌਕੇ ਖੋਲ੍ਹੇਗਾ।”

ਅਲਟ੍ਰਾਟੈਕ ਸੀਮੈਂਟ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਸੀਟੀ ਯੂਨੀਵਰਸਿਟੀ ਦੇ ਉਸ ਵਿਜ਼ਨ ਨੂੰ ਦਰਸਾਉਂਦੀ ਹੈ, ਜਿਸਦਾ ਮਕਸਦ ਨਵੀਨਤਾ, ਹੁਨਰ ਵਿਕਾਸ ਅਤੇ ਮਜ਼ਬੂਤ ਇੰਡਸਟਰੀ ਸਾਂਝੇਦਾਰੀ ਰਾਹੀਂ ਭਵਿੱਖ ਲਈ ਤਿਆਰ ਪ੍ਰੋਫੈਸ਼ਨਲ ਤਿਆਰ ਕਰਨਾ ਹੈ।

Read More: ਸੀਟੀ ਯੂਨੀਵਰਸਿਟੀ ਵੱਲੋਂ SSEI ਨਾਲ ਮਿਲ ਕੇ ਬੀਬੀਏ/ਬੀਕਾਮ (ਸੀਐਫਏ) ਪ੍ਰੋਗਰਾਮ ਦੀ ਸ਼ੁਰੂਆਤ

ਵਿਦੇਸ਼

Scroll to Top