ਚੇਨਈ, 25 ਅਪ੍ਰੈਲ 2025: CSK ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਨ੍ਹਾਂ ਨੇ ਪਲੇਇੰਗ 11 ‘ਚ ਦੋ ਬਦਲਾਅ ਕੀਤੇ ਹਨ। ਰਚਿਨ ਰਵਿੰਦਰ ਅਤੇ ਵਿਜੇ ਸ਼ੰਕਰ ਦੀ ਜਗ੍ਹਾ ਡੇਵਾਲਡ ਬ੍ਰੇਵਿਸ ਅਤੇ ਦੀਪਕ ਹੁੱਡਾ ਆਏ ਹਨ।
ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਨੇ ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ‘ਚ ਇੱਕ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਇਹ ਧੋਨੀ ਦਾ 400ਵਾਂ ਟੀ-20 ਮੈਚ ਹੈ ਅਤੇ ਉਹ ਇਹ ਉਪਲਬੱਧੀ ਹਾਸਲ ਕਰਨ ਵਾਲਾ 25ਵਾਂ ਖਿਡਾਰੀ ਹੈ। ਹੁਣ ਤੱਕ 24 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਕਰੀਅਰ ‘ਚ 400 ਜਾਂ ਇਸ ਤੋਂ ਵੱਧ ਟੀ-20 ਮੈਚ ਖੇਡੇ ਹਨ।
ਐੱਮਐੱਸ ਧੋਨੀ 400 ਟੀ-20 ਮੈਚ ਖੇਡਣ ਵਾਲਾ ਚੌਥਾ ਭਾਰਤੀ ਖਿਡਾਰੀ ਬਣ ਗਿਆ। ਉਨ੍ਹਾਂ ਤੋਂ ਪਹਿਲਾਂ ਰੋਹਿਤ ਸ਼ਰਮਾ, ਦਿਨੇਸ਼ ਕਾਰਤਿਕ ਅਤੇ ਵਿਰਾਟ ਕੋਹਲੀ ਇਸ ਫਾਰਮੈਟ ‘ਚ 400 ਮੈਚ ਖੇਡਣ ਦਾ ਕਾਰਨਾਮਾ ਕਰ ਚੁੱਕੇ ਹਨ। ਭਾਰਤੀ ਖਿਡਾਰੀ ਵੱਲੋਂ ਸਭ ਤੋਂ ਵੱਧ ਟੀ-20 ਮੈਚ ਖੇਡਣ ਦਾ ਰਿਕਾਰਡ ਰੋਹਿਤ ਦੇ ਨਾਂ ਹੈ, ਜਿਨ੍ਹਾਂ ਨੇ ਹੁਣ ਤੱਕ 456 ਟੀ-20 ਮੈਚ ਖੇਡੇ ਹਨ। ਇਸ ਮਾਮਲੇ ‘ਚ, ਕਾਰਤਿਕ ਦੂਜੇ ਸਥਾਨ ‘ਤੇ ਹੈ ਜਿਸਨੇ 412 ਮੈਚ ਖੇਡੇ ਹਨ ਅਤੇ ਵਿਰਾਟ ਕੋਹਲੀ ਤੀਜੇ ਸਥਾਨ ‘ਤੇ ਹੈ ਜਿਸਨੇ 407 ਮੈਚ ਖੇਡੇ ਹਨ। ਹੁਣ ਇਸ ਸੂਚੀ ‘ਚ ਧੋਨੀ ਦਾ ਨਾਮ ਵੀ ਜੁੜ ਗਿਆ ਹੈ।
Read More: RCB ਬਨਾਮ RR: ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਪਹਿਲਾਂ ਗੇਂਦਬਾਜ਼ੀ ਚੁਣੀ, ਫਜ਼ਲਹੱਕ ਫਾਰੂਕੀ ਦੀ ਵਾਪਸੀ