July 2, 2024 7:03 pm
Chennai Super Kings

CSK vs SRH: ਸਨਰਾਈਜ਼ਰਸ ਹੈਦਰਾਬਾਦ ਸਾਹਮਣੇ ਚੇਨਈ ਸੁਪਰ ਕਿੰਗਜ਼ ਦੀ ਚੁਣੌਤੀ, ਜਾਣੋ ਸੰਭਾਵਿਤ ਪਲੇਇੰਗ-11

ਚੰਡੀਗੜ੍ਹ, 21 ਅਪ੍ਰੈਲ 2023: (CSK vs SRH) ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਦੀ ਟੀਮ ਆਈਪੀਐਲ ਦੇ 29ਵੇਂ ਮੈਚ ਵਿੱਚ ਸ਼ੁੱਕਰਵਾਰ (21 ਅਪ੍ਰੈਲ) ਨੂੰ ਚੇਨਈ ਸੁਪਰ ਕਿੰਗਜ਼ ਦੇ ਚੇਪੌਕ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਹੈਦਰਾਬਾਦ ਦੀ ਟੀਮ ਹੁਣ ਤੱਕ ਆਪਣੇ ਘਰੇਲੂ ਮੈਦਾਨ ‘ਤੇ ਚੇਨਈ ਨੂੰ ਹਰਾ ਨਹੀਂ ਸਕੀ ਹੈ। ਉਸ ਦੀ ਨਜ਼ਰ ਚੇਪੌਕ ‘ਚ ਪਹਿਲੀ ਜਿੱਤ ‘ਤੇ ਹੈ। ਚੇਪੌਕ ‘ਤੇ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚ ਹੋਏ ਹਨ ਅਤੇ ਚੇਨਈ ਨੇ ਤਿੰਨੋਂ ਜਿੱਤੇ ਹਨ।

ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਵੀ ਮੇਜ਼ਬਾਨ ਟੀਮ (Chennai Super Kings) ਦੇ ਸਪਿਨਰਾਂ ਦੀ ਸਖ਼ਤ ਚੁਣੌਤੀ ਨਾਲ ਨਜਿੱਠਣਾ ਹੋਵੇਗਾ। ਚੇਨਈ ਕੋਲ ਰਵਿੰਦਰ ਜਡੇਜਾ, ਮੋਇਨ ਅਲੀ, ਮਿਸ਼ੇਲ ਸੈਂਟਨਰ ਵਰਗੇ ਸ਼ਾਨਦਾਰ ਸਪਿਨ ਗੇਂਦਬਾਜ਼ ਹਨ। ਚੇਪੌਕ ਦੀ ਪਿੱਚ ਸਪਿਨਰਾਂ ਦੇ ਪੱਖ ਵਿੱਚ ਜਾਣੀ ਜਾਂਦੀ ਹੈ, ਪਰ ਪਿਛਲੇ ਮੈਚਾਂ ਵਿੱਚ ਵੀ ਇਸ ਨੇ ਬੱਲੇਬਾਜ਼ਾਂ ਦੀ ਮਦਦ ਕੀਤੀ ਹੈ।

ਚੇਨਈ ਨੂੰ ਰਾਜਸਥਾਨ ਰਾਇਲਸ ਨੇ ਘਰੇਲੂ ਮੈਦਾਨ ‘ਤੇ ਹਰਾਇਆ ਸੀ। ਰਾਜਸਥਾਨ 15 ਸਾਲ ਬਾਅਦ ਚੇਨਈ ਨੂੰ ਉਸਦੇ ਘਰ ‘ਤੇ ਹਰਾਉਣ ‘ਚ ਕਾਮਯਾਬ ਰਿਹਾ। ਵਿਸ਼ਵ ਪੱਧਰੀ ਸਪਿਨਰ ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ ਅਤੇ ਐਡਮ ਜ਼ਾਂਪਾ ਨੇ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ। ਆਖਰੀ ਗੇਂਦ ਤੱਕ ਚੱਲਿਆ ਮੈਚ ਰਾਜਸਥਾਨ ਨੇ ਤਿੰਨ ਦੌੜਾਂ ਨਾਲ ਜਿੱਤ ਲਿਆ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11

ਚੇਨਈ ਸੁਪਰ ਕਿੰਗਜ਼ (Chennai Super Kings) : ਡੇਵੋਨ ਕੋਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੁਬੇ, ਮੋਈਨ ਅਲੀ/ਬੇਨ ਸਟੋਕਸ, ਰਵਿੰਦਰ ਜਡੇਜਾ, ਮਹਿੰਦਰ ਸਿੰਘ ਧੋਨੀ (ਕਪਤਾਨ/ਵਿਕਟਕੀਪਰ ), ਤੁਸ਼ਾਰ ਦੇਸ਼ਪਾਂਡੇ, ਮਹਿਸ਼ ਤੀਕਸ਼ਣਾ, ਮਥੀਸ਼ਾ ਪਾਥੀਰਾਣਾ, ਆਕਾਸ਼ ਸਿੰਘ।

ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) : ਹੈਰੀ ਬਰੂਕ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਾਮ (ਕਪਤਾਨ), ਅਭਿਸ਼ੇਕ ਸ਼ਰਮਾ, ਹੇਨਰਿਚ ਕਲਾਸੇਨ (ਵਿਕਟਕੀਪਰ ), ਵਾਸ਼ਿੰਗਟਨ ਸੁੰਦਰ, ਆਦਿਲ ਰਸ਼ੀਦ/ਅਕੀਲ ਹੁਸੈਨ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਮਯੰਕ ਮਾਰਕੰਡੇ।