July 7, 2024 11:50 am
CSK vs SRH

CSK vs SRH: ਆਈਪੀਐਲ ਇਤਿਹਾਸ ‘ਚ ਚੇਨਈ ਨੇ ਹੈਦਰਾਬਾਦ ਖ਼ਿਲਾਫ਼ 15ਵੀਂ ਜਿੱਤ ਕੀਤੀ ਦਰਜ

ਚੰਡੀਗੜ੍ਹ, 21 ਅਪ੍ਰੈਲ 2023: (CSK vs SRH) ਇੰਡੀਅਨ ਪ੍ਰੀਮੀਅਰ ਲੀਗ-16 ਦਾ 29ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਚੇਪੌਕ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਣ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ ਬਿਨਾਂ ਕਿਸੇ ਬਦਲਾਅ ਦੇ ਮੈਦਾਨ ‘ਤੇ ਉਤਰੀਆਂ ਹਨ। ਐੱਮ.ਐੱਸ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਬਿਨਾਂ ਕਿਸੇ ਬਦਲਾਅ ਦੇ ਮੈਦਾਨ ‘ਤੇ ਉਤਰੀ ਹੈ। ਇਸ ਦੇ ਨਾਲ ਹੀ ਸਨਰਾਈਜ਼ਰਸ ਨੇ ਵੀ ਕੋਈ ਖਾਸ ਬਦਲਾਅ ਨਹੀਂ ਕੀਤਾ ਹੈ।

ਸਨਰਾਈਜ਼ਰਜ਼ ਹੈਦਰਾਬਾਦ: ਏਡਨ ਮਾਰਕਰਮ (ਕਪਤਾਨ), ਹੈਰੀ ਬਰੂਕ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਹੇਨਰਿਕ ਕਲਾਸੇਨ, ਅਭਿਸ਼ੇਕ ਸ਼ਰਮਾ, ਵਾਸ਼ਿੰਗਟਨ ਸੁੰਦਰ, ਮਾਰਕੋ ਜੈਨਸਨ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ ਅਤੇ ਮਯੰਕ ਮਾਰਕੰਡੇ।

ਪ੍ਰਭਾਵੀ ਖਿਡਾਰੀ: ਅਬਦੁਲ ਸਮਦ, ਸਨਵੀਰ, ਫਿਲਿਪਸ, ਡਾਗਰ ਅਤੇ ਟੀ. ਨਟਰਾਜਨ।

ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਰਿਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਤੁਸ਼ਾਰ ਦੇਸ਼ਪਾਂਡੇ, ਆਕਾਸ਼ ਸਿੰਘ, ਮਤੀਸ਼ਾ ਪਥੀਰਾਨਾ ਅਤੇ ਮਹਿਸ਼ ਤਿਕਸ਼ਾਨਾ।

ਪ੍ਰਭਾਵੀ ਖਿਡਾਰੀ: ਰਾਇਡੂ, ਪਿਟੋਰੀਅਸ, ਸੇਨਾਪਤੀ, ਸ਼ੇਖ ਰਾਸ਼ਿਦ ਅਤੇ ਹੇਂਗਰਗੇਕਰ।