ਦਿੱਲੀ, 21ਮਈ 2025: CSK ਬਨਾਮ RR: ਰਾਜਸਥਾਨ ਰਾਇਲਜ਼ ਦੇ ਨੌਜਵਾਨ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਮਹਿੰਦਰ ਸਿੰਘ ਧੋਨੀ ਦੇ ਪੈਰ ਛੂਹੇ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਆਈਪੀਐਲ 2025 ਸੀਜ਼ਨ ਦੀ ਸਮਾਪਤੀ ਕੀਤੀ। ਰਾਜਸਥਾਨ ਅਤੇ ਚੇਨਈ ਸੁਪਰ ਕਿੰਗਜ਼ (CSK) ਮੰਗਲਵਾਰ ਨੂੰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਏ। ਇਹ ਰਾਜਸਥਾਨ ਦਾ ਇਸ ਸੀਜ਼ਨ ਦਾ ਆਖਰੀ ਮੈਚ ਸੀ ਅਤੇ 14 ਸਾਲਾ ਵੈਭਵ ਇਸ ਮੈਚ ‘ਚ ਵੀ ਆਪਣੀ ਛਾਪ ਛੱਡਣ ‘ਚ ਸਫਲ ਰਿਹਾ ਹੈ ।
ਮੈਚ ਖਤਮ ਹੋਣ ਤੋਂ ਬਾਅਦ ਜਦੋਂ ਦੋਵਾਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨਾਲ ਹੱਥ ਮਿਲਾ ਰਹੇ ਸਨ, ਧੋਨੀ ਅਤੇ ਵੈਭਵ ਹੱਥ ਮਿਲਾਉਣ ਲਈ ਆਹਮੋ-ਸਾਹਮਣੇ ਆ ਆਏ । ਜਿਵੇਂ ਹੀ ਧੋਨੀ ਨੇੜੇ ਆਇਆ, ਵੈਭਵ ਨੇ ਹੱਥ ਮਿਲਾਉਣ ਦੀ ਬਜਾਏ ਧੋਨੀ ਦੇ ਪੈਰ ਛੂਹ ਲਏ। ਇਸ ਤੋਂ ਬਾਅਦ ਧੋਨੀ ਨੇ ਵੈਭਵ ਵੱਲ ਦੇਖਿਆ ਅਤੇ ਮੁਸਕਰਾਇਆ।
ਆਈਪੀਐਲ-18 ਦੇ 62ਵੇਂ ਮੈਚ ‘ਚ ਰਾਜਸਥਾਨ ਰਾਇਲਜ਼ (RR) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 6 ਵਿਕਟਾਂ ਨਾਲ ਹਰਾਇਆ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 8 ਵਿਕਟਾਂ ‘ਤੇ 187 ਦੌੜਾਂ ਬਣਾਈਆਂ। ਜਵਾਬ ‘ਚ ਆਰਆਰ ਨੇ ਵੈਭਵ ਸੂਰਿਆਵੰਸ਼ੀ ਦੇ ਅਰਧ ਸੈਂਕੜਿਆਂ ਦੀ ਬਦੌਲਤ 17 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਪ੍ਰਾਪਤ ਕਰ ਲਿਆ।
ਇਸ ਦੌਰਾਨ ਮੰਗਲਵਾਰ ਨੂੰ ਦਿਲਚਸਪ ਪਲ ਦੇਖੇ ਗਏ। ਐਮਐਸ ਧੋਨੀ ਅਤੇ ਸੰਜੂ ਸੈਮਸਨ ਨੇ ਟੀ-20 ‘ਚ ਆਪਣੇ 350 ਛੱਕੇ ਪੂਰੇ ਕੀਤੇ। ਵੈਭਵ ਸੂਰਿਆਵੰਸ਼ੀ ਨੇ ਨੂਰ ਅਹਿਮਦ ਦੀ ਫ੍ਰੀ-ਹਿੱਟ ਗੇਂਦ ‘ਤੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਤੁਸ਼ਾਰ ਦੇਸ਼ਪਾਂਡੇ ਨੂੰ ਚੌਕਿਆਂ ਦੀ ਹੈਟ੍ਰਿਕ ਮਾਰਨ ਤੋਂ ਬਾਅਦ ਅਗਲੀ ਗੇਂਦ ‘ਤੇ ਆਯੁਸ਼ ਮਹਾਤਰੇ ਆਊਟ ਹੋ ਗਏ।
ਐਮਐਸ ਧੋਨੀ ਅਤੇ ਸੰਜੂ ਸੈਮਸਨ ਨੇ ਟੀ-20 ‘ਚ ਆਪਣੇ 350 ਛੱਕੇ ਪੂਰੇ ਕੀਤੇ। ਧੋਨੀ ਨੇ ਇਸ ਲਈ 403 ਮੈਚ ਖੇਡੇ ਅਤੇ ਸੰਜੂ ਨੇ 303 ਮੈਚ ਖੇਡੇ। ਕ੍ਰਿਸ ਗੇਲ 463 ਮੈਚਾਂ ‘ਚ 1056 ਛੱਕਿਆਂ ਦੇ ਨਾਲ ਰਿਕਾਰਡਾਂ ਦੀ ਇਸ ਸੂਚੀ ‘ਚ ਸਿਖਰ ‘ਤੇ ਹੈ।
Read More: IPL 2025: ਮੁੱਲਾਂਪੁਰ ਸਟੇਡੀਅਮ ‘ਚ ਹੋਵੇਗਾ ਕੁਆਲੀਫਾਇਰ-1 ਮੈਚ, ਜਾਣੋ ਕਿੱਥੇ ਖੇਡਿਆ ਜਾਵੇਗਾ ਫਾਈਨਲ ?