ਚੰਡੀਗੜ੍ਹ, 28 ਮਾਰਚ 2025: ਇੰਡੀਅਨ ਪ੍ਰੀਮੀਅਰ ਲੀਗ 2025 ਦੇ 8ਵੇਂ ਮੈਚ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਚੇਨਈ ਦੇ ਘਰੇਲੂ ਮੈਦਾਨ ਐਮਏ ਚਿਦੰਬਰਮ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਹ ਇਸ ਸੀਜ਼ਨ (ਆਈਪੀਐਲ 2025) ‘ਚ ਦੋਵਾਂ ਟੀਮਾਂ ਵਿਚਕਾਰ ਦੂਜਾ ਮੈਚ ਹੋਵੇਗਾ। ਚੇਨਈ ਨੇ ਆਪਣੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ਅਤੇ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ ਸੀ।
ਪਿਛਲੇ ਸੀਜ਼ਨ ‘ਚ ਬੰਗਲੁਰੂ ਚੇਨਈ ਨੂੰ ਹਰਾ ਕੇ ਪਲੇਆਫ ‘ਚ ਪਹੁੰਚਿਆ ਸੀ। ਇਹ ਮੈਚ ਕਾਫ਼ੀ ਸ਼ਾਨਦਾਰ ਸੀ। ਹੈੱਡ ਟੂ ਹੈੱਡ ‘ਚ ਚੇਨਈ ਦਾ ਬੰਗਲੁਰੂ ‘ਤੇ ਬੜ੍ਹਤ ਹੈ। ਹੁਣ ਤੱਕ ਦੋਵਾਂ ਵਿਚਾਲੇ 34 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਚੇਨਈ ਨੇ 22 ਮੈਚ ਜਿੱਤੇ ਅਤੇ ਬੰਗਲੁਰੂ ਨੇ 11 ਜਿੱਤੇ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲ ਸਕਿਆ ਸੀ। ਇਸ ਦੇ ਨਾਲ ਹੀ, ਦੋਵੇਂ ਟੀਮਾਂ ਐਮਏ ਚਿਦੰਬਰਮ ਸਟੇਡੀਅਮ ਵਿੱਚ 9 ਵਾਰ ਆਹਮੋ-ਸਾਹਮਣੇ ਹੋਈਆਂ ਹਨ |
CSK ਬਨਾਮ RCB ਦੀ ਪਿੱਚ ਰਿਪੋਰਟ
ਐਮਏ ਚਿਦੰਬਰਮ ਸਟੇਡੀਅਮ ਦੀ ਪਿੱਚ ਸਪਿਨ-ਅਨੁਕੂਲ ਹੈ। ਇੱਥੇ ਬੱਲੇਬਾਜ਼ੀ ਥੋੜ੍ਹੀ ਮੁਸ਼ਕਿਲ ਹੈ। ਹੁਣ ਤੱਕ ਇੱਥੇ 86 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 49 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਅਤੇ 37 ਮੈਚ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜਿੱਤੇ। ਇੱਥੇ ਸਭ ਤੋਂ ਵੱਧ ਟੀਮ ਸਕੋਰ 246/5 ਹੈ, ਜੋ ਕਿ ਘਰੇਲੂ ਟੀਮ ਚੇਨਈ ਸੁਪਰ ਕਿੰਗਜ਼ ਨੇ 2010 ‘ਚ ਰਾਜਸਥਾਨ ਰਾਇਲਜ਼ ਵਿਰੁੱਧ ਬਣਾਇਆ ਸੀ।
ਚਿਦੰਬਰਮ ਸਟੇਡੀਅਮ ਦੇ ਮੌਸਮ ਰਿਪੋਰਟ
ਅੱਜ ਚੇਨਈ ‘ਚ ਮੌਸਮ ਬਹੁਤ ਗਰਮ ਰਹੇਗਾ। ਦਿਨ ਭਰ ਤੇਜ਼ ਧੁੱਪ ਰਹੇਗੀ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 26 ਤੋਂ 36 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
Read More: SRH ਬਨਾਮ LSG: ਆਈਪੀਐਲ ਨਿਲਾਮੀ ‘ਚ ਨਹੀਂ ਵਿਕੇ ਸਨ ਸ਼ਾਰਦੁਲ ਠਾਕੁਰ, ਰਿਪਲੇਸਮੈਂਟ ਬਣਕੇ ਲਖਨਊ ਨੂੰ ਦਿਵਾਈ ਜਿੱਤ