MS Dhoni

CSK ਬਨਾਮ LSG: ਲਖਨਊ ਖ਼ਿਲਾਫ ਐਮਐਸ ਧੋਨੀ ਦੀ ਤੂਫ਼ਾਨੀ ਬੱਲੇਬਾਜ਼ੀ, ਚੇਨਈ ਦੀ ਦੂਜੀ ਜਿੱਤ

ਚੰਡੀਗੜ੍ਹ, 15 ਅਪ੍ਰੈਲ 2025: CSK ਬਨਾਮ LSG: ਚੇਨਈ ਸੁਪਰ ਕਿੰਗਜ਼ ਨੇ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਆਈਪੀਐਲ ‘ਚ ਲਖਨਊ ਨੂੰ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਚੇਨਈ ਨੇ ਲਖਨਊ ਸੁਪਰਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਨੇ ਸੋਮਵਾਰ ਨੂੰ ਏਕਾਨਾ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 7 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ। ਲਖਨਊ ਵੱਲੋਂ ਕਪਤਾਨ ਰਿਸ਼ਭ ਪੰਤ ਨੇ ਅਰਧ ਸੈਂਕੜਾ ਜੜਿਆ। ਰਵੀ ਬਿਸ਼ਨੋਈ ਨੇ 2 ਵਿਕਟਾਂ ਲਈਆਂ।

ਇਸਦੇ ਜਵਾਬ ‘ਚ ਚੇਨਈ ਨੇ 19.3 ਓਵਰਾਂ ‘ਚ ਟੀਚਾ ਪ੍ਰਾਪਤ ਕਰ ਲਿਆ। ਚੇਨਈ ਦੇ ਕਪਤਾਨ ਐਮਐਸ ਧੋਨੀ (MS Dhoni) ਨੇ 11 ਗੇਂਦਾਂ ‘ਤੇ 26 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 43, ਰਚਿਨ ਰਵਿੰਦਰ ਨੇ 37 ਅਤੇ ਸ਼ੇਖ ਰਾਸ਼ਿਦ ਨੇ 27 ਦੌੜਾਂ ਬਣਾਈਆਂ। ਚੇਨਈ ਲਈ ਰਵਿੰਦਰ ਜਡੇਜਾ ਅਤੇ ਮਾਥਿਸ਼ ਪਥੀਰਾਨਾ ਨੇ 2-2 ਵਿਕਟਾਂ ਲਈਆਂ।

7ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਮਹਿੰਦਰ ਸਿੰਘ ਧੋਨੀ (MS Dhoni) ਨੇ ਤੇਜ਼ ਬੱਲੇਬਾਜ਼ੀ ਕੀਤੀ। ਧੋਨੀ ਨੇ ਸਿਰਫ਼ 11 ਗੇਂਦਾਂ’ਚ 26 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਦਿਵਾਈ। ਐਮ ਐਸ ਧੋਨੀ ਨੇ 1 ਛੱਕਾ ਅਤੇ 4 ਚੌਕੇ ਜੜੇ। ਧੋਨੀ ਨੇ ਸ਼ਿਵਮ ਦੂਬੇ ਨਾਲ ਛੇਵੀਂ ਵਿਕਟ ਲਈ 57 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਵੀ ਕੀਤੀ। ਇਸ ਸਾਂਝੇਦਾਰੀ ਨੇ ਚੇਨਈ ਟੀਮ ਨੂੰ ਜਿੱਤ ਦਿਵਾਈ।

ਵਿਚਕਾਰਲੇ ਓਵਰਾਂ ‘ਚ ਗੇਂਦਬਾਜ਼ੀ ਕਰਨ ਆਏ ਰਵਿੰਦਰ ਜਡੇਜਾ ਨੇ 2 ਵੱਡੀਆਂ ਵਿਕਟਾਂ ਲਈਆਂ। ਉਨ੍ਹਾਂ ਨੇ 3 ਓਵਰਾਂ ‘ਚ ਸਿਰਫ਼ 24 ਦੌੜਾਂ ਖਰਚ ਕੀਤੀਆਂ। ਡੈਥ ਓਵਰਾਂ ‘ਚ ਗੇਂਦਬਾਜ਼ੀ ਕਰਨ ਆਇਆ ਪਥੀਰਾਣਾ ਥੋੜ੍ਹਾ ਮਹਿੰਗਾ ਸਾਬਤ ਹੋਇਆ, ਪਰ ਉਨ੍ਹਾਂ ਨੇ 2 ਵੱਡੀਆਂ ਵਿਕਟਾਂ ਵੀ ਲਈਆਂ। ਪਥੀਰਾਨਾ ਨੇ ਰਿਸ਼ਭ ਪੰਤ ਅਤੇ ਸ਼ਾਰਦੁਲ ਠਾਕੁਰ ਨੂੰ ਪੈਵੇਲੀਅਨ ਭੇਜਿਆ। ਲਖਨਊ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ। ਰਵੀ ਨੇ 3 ਓਵਰਾਂ ਵਿੱਚ ਸਿਰਫ਼ 18 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ।

Read More: PBKS ਬਨਾਮ KKR: ਮੁੱਲਾਂਪੁਰ ‘ਚ ਭਲਕੇ ਪੰਜਾਬ ਕਿੰਗਜ਼ ਸਾਹਮਣੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਦੀ ਚੁਣੌਤੀ

Scroll to Top