ਚੰਡੀਗੜ੍ਹ, 14 ਅਪ੍ਰੈਲ 2025: ਇੰਡੀਅਨ ਪ੍ਰੀਮੀਅਰ ਲੀਗ 2025 (IPL 2025) ‘ਚ ਅੱਜ ਲਖਨਊ ਸੁਪਰ ਜਾਇੰਟਸ (LSG) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ (CSK) ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਦੋਵੇਂ ਟੀਮ ਵਿਚਾਲੇ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗਾ | ਇਸ ਮੈਚ ‘ਚ ਚੇਨਈ ਸੁਪਰ ਕਿੰਗਜ਼ (CSK) ਨੂੰ ਜਿੱਤ ਦੀ ਤਲਾਸ਼ ਹੋਵੇਗੀ |
ਲਖਨਊ ਸੁਪਰ ਜਾਇੰਟਸ (LSG) ਨੇ ਛੇ ਮੈਚਾਂ ‘ਚੋਂ ਚਾਰ ਜਿੱਤਣ ਤੋਂ ਬਾਅਦ ਅੱਠ ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਜਦੋਂ ਕਿ ਚੇਨਈ ਛੇ ‘ਚੋਂ ਪੰਜ ਮੈਚ ਹਾਰਿਆ ਹੈ| ਹੁਣ ਤੱਕ ਆਈਪੀਐਲ ‘ਚ ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਕੁੱਲ 5 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ ਲਖਨਊ (LSG) ਨੇ ਤਿੰਨ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਸੀਐਸਕੇ ਨੂੰ ਸਿਰਫ਼ ਇੱਕ ਜਿੱਤ ਮਿਲੀ ਹੈ। ਜਦੋਂ ਕਿ ਇੱਕ ਮੈਚ ਬੇਨਤੀਜਾ ਰਿਹਾ। ਏਕਾਨਾ ਵਿਖੇ ਦੋ ਮੈਚ ਖੇਡੇ ਗਏ। ਇੱਕ ਲਖਨਊ ਨੇ ਜਿੱਤਿਆ ਅਤੇ ਇੱਕ ਨਿਰਣਾਇਕ ਰਿਹਾ।
ਸੀਐਸਕੇ ਦੀ ਰਚਿਨ ਰਵਿੰਦਰ ਟੀਮ ਦੀ ਸਭ ਤੋਂ ਵੱਧ ਸਕੋਰਰ ਹੈ। ਰਚਿਨ ਨੇ 6 ਮੈਚਾਂ ‘ਚ ਕੁੱਲ 149 ਦੌੜਾਂ ਬਣਾਈਆਂ ਹਨ। ਰਚਿਨ ਨੇ ਸੀਜ਼ਨ ਦੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਵਿਰੁੱਧ 45 ਗੇਂਦਾਂ ‘ਚ 65 ਦੌੜਾਂ ਦੀ ਨਾਬਾਦ ਅਰਧ-ਸੈਂਕੜਾ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਗੇਂਦਬਾਜ਼ ਨੂਰ ਅਹਿਮਦ ਟੀਮ ਅਤੇ ਸੀਜ਼ਨ ਦੋਵਾਂ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਸਨੇ 6 ਮੈਚਾਂ ‘ਚ 12 ਵਿਕਟਾਂ ਲਈਆਂ ਹਨ।
ਲਖਨਊ ਟੀਮ ਦੀ ਬੱਲੇਬਾਜ਼ੀ ਸ਼ਾਨਦਾਰ ਹੈ, ਲਖਨਊ ਦੀ ਬੱਲੇਬਾਜ਼ੀ ‘ਚ ਨਿਕੋਲਸ ਪੂਰਨ, ਮਿਸ਼ੇਲ ਮਾਰਸ਼ ਅਤੇ ਏਡਨ ਮਾਰਕਰਮ ਚੰਗੀ ਫਾਰਮ ‘ਚ ਹਨ। ਪੂਰਨ ਇਸ ਸਮੇਂ ਔਰੇਂਜ ਕੈਪ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਪੂਰਨ ਸੀਜ਼ਨ ਅਤੇ ਟੀਮ ਦੋਵਾਂ ਦਾ ਸਭ ਤੋਂ ਵੱਧ ਸਕੋਰਰ ਹੈ। ਸ਼ਾਰਦੁਲ ਠਾਕੁਰ, ਲਖਨਊ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ।
ਸ੍ਰੀ ਅਟਲ ਬਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ ਦੀ ਪਿੱਚ ਰਿਪੋਰਟ
ਸ੍ਰੀ ਅਟਲ ਬਿਹਾਰੀ ਵਾਜਪਾਈ ਕ੍ਰਿਕਟ ਸਟੇਡੀਅਮ ‘ਚ ਘੱਟ ਸਕੋਰ ਵਾਲੇ ਮੈਚ ਦੇਖੇ ਜਾ ਸਕਦੇ ਹਨ। ਗੁਜਰਾਤ ਜਾਇੰਟਸ ਨੇ ਇੱਥੇ ਪਿਛਲੇ ਮੈਚ ‘ਚ 180 ਦੌੜਾਂ ਬਣਾਈਆਂ ਸਨ। ਹੁਣ ਤੱਕ ਇੱਥੇ 17 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਇੱਥੇ ਸਭ ਤੋਂ ਵੱਧ ਟੀਮ ਸਕੋਰ 235/6 ਹੈ, ਜੋ ਪਿਛਲੇ ਸਾਲ LSG ਵਿਰੁੱਧ KKR ਨੇ ਬਣਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ 8 ਮੈਚਾਂ ‘ਚ ਜਿੱਤੀ ਅਤੇ ਪਿੱਛਾ ਕਰਨ ਵਾਲੀ ਟੀਮ 8 ਮੈਚਾਂ ਵਿੱਚ ਜਿੱਤੀ। ਜਦੋਂ ਕਿ ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਕਿਹੋ ਰਹੇਗਾ ਮੌਸਮ
ਸੋਮਵਾਰ ਨੂੰ ਲਖਨਊ ‘ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਗਤੀ 13 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਮੈਚ ਵਾਲੇ ਦਿਨ ਇੱਥੇ ਤਾਪਮਾਨ 24 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
Read More: MI ਬਨਾਮ DC: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 12 ਦੌੜਾਂ ਨਾਲ ਹਰਾਇਆ