ਚੰਡੀਗੜ੍ਹ, 11 ਅਪ੍ਰੈਲ 2025: CSK ਬਨਾਮ KKR: ਇੰਡੀਅਨ ਪ੍ਰੀਮਿਅਰ ਲੀਗ 2025 ਦੇ ਅੱਜ ਦੇ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ (CSK) ਵਿਰੁੱਧ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕੇਕੇਆਰ ਨੇ ਮੈਚ ਲਈ ਪਲੇਇੰਗ-11 ‘ਚ ਇੱਕ ਬਦਲਾਅ ਕੀਤਾ ਹੈ ਅਤੇ ਸਪੈਂਸਰ ਜੌਹਨਸਨ ਦੀ ਜਗ੍ਹਾ ਮੋਇਨ ਅਲੀ ਦੀ ਵਾਪਸੀ ਹੋਈ ਹੈ। ਸੀਐਸਕੇ ਨੇ ਇਸ ਮੈਚ ਲਈ ਦੋ ਬਦਲਾਅ ਕੀਤੇ ਹਨ। ਤ੍ਰਿਪਾਠੀ ਨੂੰ ਗਾਇਕਵਾੜ ਦੀ ਜਗ੍ਹਾ ਅਤੇ ਅੰਸ਼ੁਲ ਕੰਬੋਜ ਨੂੰ ਮੁਕੇਸ਼ ਚੌਧਰੀ ਦੀ ਜਗ੍ਹਾ ਮੌਕਾ ਮਿਲਿਆ ਹੈ।
ਚੇਨਈ (CSK) ਦੀ ਟੀਮ ਨੂੰ ਹੁਣ ਤੱਕ ਪੰਜ ‘ਚੋਂ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸ ਲਈ ਇਹ ਮੈਚ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਨੂੰ ਆਪਣੇ ਪਿਛਲੇ ਮੈਚ ‘ਚ ਪੰਜਾਬ ਕਿੰਗਜ਼ ਤੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਮੁਕਾਬਲੇ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰ ਫਿਰ ਮਹਿੰਦਰ ਸਿੰਘ ਧੋਨੀ ‘ਤੇ ਹੋਣਗੀਆਂ, ਜੋ ਇਸ ਮੈਚ ‘ਚ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਧੋਨੀ ਨੇ ਪੰਜਾਬ ਕਿੰਗਜ਼ ਖਿਲਾਫ ਪਿਛਲੇ ਮੈਚ ‘ਚ 12 ਗੇਂਦਾਂ ‘ਚ 27 ਦੌੜਾਂ ਬਣਾਈਆਂ ਜਿਸ ‘ਚ ਤਿੰਨ ਛੱਕੇ ਅਤੇ ਇੱਕ ਚੌਕਾ ਸ਼ਾਮਲ ਸੀ। ਚੇਨਈ ਟੀਮ ਲਈ ਚੰਗੀ ਗੱਲ ਇਹ ਹੈ ਕਿ ਡੇਵੋਨ ਕੌਨਵੇ, ਰਚਿਨ ਰਵਿੰਦਰ ਅਤੇ ਸ਼ਿਵਮ ਦੂਬੇ ਵਰਗੇ ਬੱਲੇਬਾਜ਼ਾਂ ਨੇ ਫਾਰਮ ਹਾਸਲ ਕਰਨ ਦੇ ਸੰਕੇਤ ਦਿਖਾਏ ਹਨ ਪਰ ਉਨ੍ਹਾਂ ਨੂੰ ਰਿਤੁਰਾਜ ਗਾਇਕਵਾੜ ਦੀ ਘਾਟ ਮਹਿਸੂਸ ਹੋਵੇਗੀ।
Read More: CSK ਬਨਾਮ KKR: ਐਮਐਸ ਧੋਨੀ ਦੀ ਕਪਤਾਨੀ ‘ਚ ਅੱਜ ਚੇਨਈ ਦਾ ਕੋਲਕਾਤਾ ਨਾਲ ਮੁਕਾਬਲਾ