ਚੰਡੀਗੜ੍ਹ, 11 ਮਾਰਚ 2025: ਇੰਡੀਅਨ ਪ੍ਰੀਮੀਅਰ ਲੀਗ (CSK) 2025 ‘ਚ ਅੱਜ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੋਵੇਗਾ। ਸੀਜ਼ਨ ਦਾ 25ਵਾਂ ਮੈਚ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ‘ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ ਅਤੇ ਮੈਚ ਲਈ ਟਾਸ ਸ਼ਾਮ 7:00 ਵਜੇ ਹੋਵੇਗਾ |
ਇਸ ਮੈਚ ‘ਚ ਐਮਐਸ ਧੋਨੀ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਕਰਨਗੇ, ਕਿਉਂਕਿ ਰੁਤੁਰਾਜ ਗਾਇਕਵਾੜ ਸੱਟ ਕਾਰਨ ਆਈਪੀਐਲ ਦੇ 18ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ |
ਸੀਐਸਕੇ ਨੇ ਆਪਣੇ ਪੰਜ ਮੈਚਾਂ ‘ਚ ਇੱਕ ਮੈਚ ਜਿੱਤਿਆ ਹੈ ਅਤੇ ਚਾਰ ਮੈਚ ਹਾਰੇ ਹਨ | ਚੇਨਈ ਸੁਪਰ ਕਿੰਗਜ਼ ਨੂੰ ਪੰਜਾਬ ਕਿੰਗਜ਼ ਤੋਂ ਪਿਛਲੇ ਮੈਚ ‘ਚ ਹਾਰ ਮਿਲੀ ਹੈ |
ਦੂਜੇ ਪਾਸੇ, ਕੇਕੇਆਰ ਅੰਕ ਸੂਚੀ ‘ਚ ਥੋੜ੍ਹੀ ਬਿਹਤਰ ਸਥਿਤੀ ‘ਚ ਹੈ। ਤਿੰਨ ਵਾਰ ਦੀ ਚੈਂਪੀਅਨ ਟੀਮ ਆਪਣੇ ਪੰਜ ਮੈਚਾਂ ‘ਚ ਦੋ ਜਿੱਤਾਂ ਅਤੇ ਤਿੰਨ ਹਾਰਾਂ ਨਾਲ ਟੇਬਲ ‘ਚ ਛੇਵੇਂ ਸਥਾਨ ‘ਤੇ ਹੈ। ਸੀਐਸਕੇ ਦੀ ਰਚਿਨ ਰਵਿੰਦਰ ਟੀਮ ਦੀ ਸਭ ਤੋਂ ਵੱਧ ਸਕੋਰਰ ਹੈ। ਉਨ੍ਹਾਂ ਨੇ 5 ਮੈਚਾਂ ‘ਚ ਕੁੱਲ 145 ਦੌੜਾਂ ਬਣਾਈਆਂ ਹਨ। ਰਚਿਨ ਨੇ ਸੀਜ਼ਨ ਦੇ ਪਹਿਲੇ ਮੈਚ ‘ਚ ਮੁੰਬਈ ਇੰਡੀਅਨਜ਼ ਵਿਰੁੱਧ 65 ਦੌੜਾਂ ਦੀ ਨਾਬਾਦ ਅਰਧ-ਸੈਂਕੜਾ ਪਾਰੀ ਖੇਡੀ। ਅਜਿੰਕਿਆ ਰਹਾਣੇ ਕੇਕੇਆਰ ਦਾ ਸਭ ਤੋਂ ਵੱਧ ਸਕੋਰਰ ਹੈ। ਉਨ੍ਹਾਂ ਨੇ 5 ਮੈਚਾਂ ਵਿੱਚ 184 ਦੌੜਾਂ ਬਣਾਈਆਂ ਹਨ।
ਚਿਦੰਬਰਮ ਸਟੇਡੀਅਮ ਦੀ ਪਿੱਚ ਰਿਪੋਰਟ
ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਦੀ ਪਿੱਚ ਸਪਿਨਰਾਂ ਲਈ ਮਦਦਗਾਰ ਸਾਬਤ ਹੋਈ ਹੈ। ਇੱਥੇ ਬੱਲੇਬਾਜ਼ੀ ਥੋੜ੍ਹੀ ਮੁਸ਼ਕਿਲ ਹੈ। ਇੱਥੇ ਹੁਣ ਤੱਕ ਕੁੱਲ 88 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 51 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ ਅਤੇ 37 ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤੇ ਹਨ।
ਚੇਨਈ ‘ਚ ਮੌਸਮ ਰਿਪੋਰਟ
ਅੱਜ ਚੇਨਈ ‘ਚ ਮੌਸਮ ਬਹੁਤ ਗਰਮ ਰਹੇਗਾ। ਦਿਨ ਭਰ ਚਮਕਦਾਰ ਧੁੱਪ ਰਹੇਗੀ, ਕਦੇ-ਕਦੇ ਬੱਦਲ ਛਾਏ ਰਹਿਣਦੀ ਸੰਭਾਵਨਾ ਹੈ। ਮੀਂਹ ਪੈਣ ਦੀ ਸੰਭਾਵਨਾ 25 ਫੀਸਦੀ ਹੈ। ਤਾਪਮਾਨ 29 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
Read More: IPL 2025: ਐੱਮ.ਐੱਸ ਧੋਨੀ ਨੂੰ ਸੌਂਪੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ, ਗਾਇਕਵਾੜ ਟੂਰਨਾਮੈਂਟ ਤੋਂ ਬਾਹਰ