CSK vs GT

CSK vs GT: ਚੇਨਈ ਤੇ ਗੁਜਰਾਤ ਵਿਚਾਲੇ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਅੱਜ, ਬਾਰਿਸ਼ ਬਣ ਸਕਦੀ ਹੈ ਅੜਿੱਕਾ

ਚੰਡੀਗੜ੍ਹ, 29 ਮਈ, 2023: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ਵਿੱਚ ਬਾਰਿਸ਼ ਪਈ, ਜਿਸ ਕਾਰਨ ਮੈਚ ਨਹੀਂ ਹੋ ਸਕਿਆ। ਇਸ ਕਾਰਨ ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ।

IPL ਦੇ ਫਾਈਨਲ ਮੈਚ ਦਰਮਿਆਨ ਅਹਿਮਦਾਬਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਐਕਵਾ ਵੇਦਰ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਵੀ ਮੈਚ ਕੁਝ ਸਮੇਂ ਲਈ ਰੁਕ ਸਕਦਾ ਹੈ | ਚੇਨਈ 10ਵੀਂ ਵਾਰ ਫਾਈਨਲ ਖੇਡੇਗੀ, ਟੀਮ 4 ਵਾਰ ਖਿਤਾਬ ਜਿੱਤ ਚੁੱਕੀ ਹੈ। ਗੁਜਰਾਤ ਜਿੱਥੇ ਲਗਾਤਾਰ ਦੂਜੇ ਸਾਲ ਫਾਈਨਲ ਵਿੱਚ ਪਹੁੰਚਿਆ ਹੈ, ਉੱਥੇ ਹੀ ਟੀਮ ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ।

Scroll to Top