July 7, 2024 10:14 pm
CSK vs GT

CSK vs GT: ਗੁਜਰਾਤ ਖ਼ਿਲਾਫ਼ ਟਾਸ ਜਿੱਤ ਕੇ ਐੱਮ.ਐੱਸ ਧੋਨੀ ਨੇ ਗੇਂਦਬਾਜ਼ੀ ਚੁਣੀ, ਜਾਣੋ ਦੋਵੇਂ ਟੀਮਾਂ ਦੀ ਪਲੇਇੰਗ-11

ਚੰਡੀਗੜ੍ਹ, 29 ਮਈ 2023: (CSK vs GT) ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਰਿਜ਼ਰਵ ਡੇਅ ‘ਤੇ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਸ਼ਾਮ 6:30 ਵਜੇ ਸ਼ੁਰੂ ਹੋਏ ਸਮਾਪਤੀ ਸਮਾਗਮ ਦੀ ਸ਼ੁਰੂਆਤ ਡੀਜੇ ਨਿਊਕਲੀਆ ਦੀ ਪੇਸ਼ਕਾਰੀ ਨਾਲ ਹੋਈ। ਨਿਊਕਲੀਆ ਤੋਂ ਬਾਅਦ ਰੈਪਰ ਕਿੰਗ ਨੇ ‘ਮਾਨ ਮੇਰੀ ਜਾਨ’ ਅਤੇ ‘ਤੂੰ ਆ ਕੇ ਦੇਖ ਲੈ’ ਵਰਗੇ ਗੀਤ ਪੇਸ਼ ਕੀਤੇ। ਸਮਾਪਤੀ ਸਮਾਗਮ ਕਰੀਬ 25 ਮਿੰਟ ਤੱਕ ਚੱਲਿਆ।

ਦੇਖੋ ਦੋਵਾਂ ਟੀਮਾਂ ਦੀ ਪਲੇਇੰਗ-11

ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਰਿਧੀਮਾਨ ਸਾਹਾ (ਵਿਕਟਕੀਪਰ), ਡੇਵਿਡ ਮਿਲਰ, ਰਾਹੁਲ ਤੇਵਤਿਆ, ਵਿਜੇ ਸ਼ੰਕਰ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ ਅਤੇ ਜੋਸ਼ੂਆ ਲਿਟਲ।

ਪ੍ਰਭਾਵੀ ਖਿਡਾਰੀ: ਸਾਈ ਸੁਦਰਸ਼ਨ, ਸ਼੍ਰੀਕਰ ਭਰਤ, ਓਡਿਯਨ ਸਮਿਥ, ਆਰ ਸਾਈ ਕਿਸ਼ੋਰ ਅਤੇ ਸ਼ਿਵਮ ਮਾਵੀ।

ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਡੇਵੋਨ ਕੋਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਸ਼ਿਵਮ ਦੂਬੇ, ਮੋਈਨ ਅਲੀ, ਰਵਿੰਦਰ ਜਡੇਜਾ, ਦੀਪਕ ਚਾਹਰ, ਮਹਿਸ਼ ਤੀਕਸ਼ਣਾ , ਮਥੀਸ ਪਥੀਰਾਨਾ ਅਤੇ ਤੁਸ਼ਾਰ ਦੇਸ਼ਪਾਂਡੇ।
ਪ੍ਰਭਾਵੀ ਖਿਡਾਰੀ: ਅੰਬਾਤੀ ਰਾਇਡੂ, ਮਿਸ਼ੇਲ ਸੈਂਟਨਰ, ਐਸ ਸੇਨਾਪਤੀ, ਸ਼ੇਖ ਰਾਸ਼ਿਦ ਅਤੇ ਆਕਾਸ਼ ਸਿੰਘ।