ਚੰਡੀਗੜ੍ਹ, 05 ਅਪ੍ਰੈਲ 2025: CSK ਬਨਾਮ DC: ਆਈਪੀਐਲ 2025 ‘ਚ ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ਰ ਪਟੇਲ ਨੇ ਚੇਨਈ ਸੁਪਰ ਕਿੰਗਜ਼ (CSK) ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।
ਸੀਐਸਕੇ ਲਈ ਰਾਹਤ ਦੀ ਗੱਲ ਇਹ ਹੈ ਕਿ ਟੀਮ ਦੇ ਕਪਤਾਨ ਰਿਤੁਰਾਜ ਗਾਇਕਵਾੜ ਫਿੱਟ ਹਨ ਅਤੇ ਇਸ ਮੈਚ ‘ਚ ਖੇਡ ਰਿਹਾ ਹੈ। ਦਿੱਲੀ ਨੇ ਇਸ ਮੈਚ ਲਈ ਇੱਕ ਬਦਲਾਅ ਕੀਤਾ ਹੈ ਅਤੇ ਫਾਫ ਡੂ ਪਲੇਸਿਸ ਦੀ ਜਗ੍ਹਾ ਸਮੀਰ ਰਿਜ਼ਵੀ ਨੂੰ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਹੈ। ਡੂ ਪਲੇਸਿਸ ਫਿੱਟ ਨਾ ਹੋਣ ਕਾਰਨ ਇਸ ਮੈਚ ‘ਚ ਨਹੀਂ ਖੇਡ ਰਿਹਾ ਹੈ।
ਦੂਜੇ ਪਾਸੇ ਚੇਨਈ ‘ਚ ਸਪਿਨਰਾਂ ਨੂੰ ਮੱਦਦ ਮਿਲਦੀ ਹੈ, ਇਸ ਲਈ ਦਿੱਲੀ ਲਈ ਕੁਲਦੀਪ ਅਤੇ ਚੇਨਈ ਲਈ ਨੂਰ ਦੀ ਭੂਮਿਕਾ ਮਹੱਤਵਪੂਰਨ ਹੋ ਗਈ ਹੈ। ਕੁਲਦੀਪ ਦਾ ਹੁਣ ਤੱਕ ਦਾ ਇਕਾਨਮੀ ਰੇਟ 5.25 ਹੈ, ਜਦੋਂ ਕਿ ਨੂਰ ਦਾ 6.83 ਹੈ। ਇਹ ਦੋਵੇਂ ਸਪਿਨਰ ਵਿਚਕਾਰਲੇ ਓਵਰਾਂ ਵਿੱਚ ਪ੍ਰਭਾਵ ਪਾ ਸਕਦੇ ਹਨ।
ਇਹ ਦੋਵੇਂ ਸਪਿੰਨਰ ਹਨ ਅਤੇ ਇਨ੍ਹਾਂ ਵਿਚਕਾਰ ਮੁਕਾਬਲਾ ਦਿਲਚਸਪ ਹੋਵੇਗਾ। ਜਿੱਥੇ ਨੂਰ ਤੇਜ਼ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ, ਉੱਥੇ ਕੁਲਦੀਪ ਨੇ ਕ੍ਰੀਜ਼ ਦੇ ਕੋਣਾਂ ਦੀ ਵਰਤੋਂ ਕਰਨ ਅਤੇ ਆਪਣੀਆਂ ਗੇਂਦਾਂ ਦੀ ਗਤੀ ਨੂੰ ਬਦਲਣ ਦੀ ਕਲਾ ‘ਚ ਮੁਹਾਰਤ ਹਾਸਲ ਹੈ।
Read More: PBKS ਬਨਾਮ RR: ਪੰਜਾਬ ਕਿੰਗਜ਼ ਇਲੈਵਨ ਦਾ ਅੱਜ ਰਾਜਸਥਾਨ ਰਾਇਲਜ਼ ਨਾਲ ਮੁਕਾਬਲਾ