ਚੰਡੀਗੜ੍ਹ, 15 ਅਪ੍ਰੈਲ 2025: ਚੇਨਈ ਸੁਪਰ ਕਿੰਗਜ਼ (Chennai Super Kings) ਨੇ ਸਾਬਕਾ ਕਪਤਾਨ ਰੁਤੁਰਾਜ ਗਾਇਕਵਾੜ ਦੀ ਜਗ੍ਹਾ ਮੁੰਬਈ ਦੇ ਨੌਜਵਾਨ ਓਪਨਰ 17 ਸਾਲਾ ਆਯੁਸ਼ ਮਹਾਤਰੇ (Ayush Mahatre) ਨੂੰ ਚੇਨਈ ਦੀ ਟੀਮ ‘ਚ ਸ਼ਾਮਲ ਕੀਤਾ ਹੈ। ਇਸਦੇ ਨਾਲ ਹੀ ਸਨਰਾਈਜ਼ਰਜ਼ ਹੈਦਰਾਬਾਦ ਨੇ ਐਡਮ ਜੈਂਪਾ ਦੀ ਜਗ੍ਹਾ ਸਮਰਨ ਰਵੀਚੰਦਰਨ ਨੂੰ ਟੀਮ ‘ਚ ਸ਼ਾਮਲ ਕੀਤਾ ਹੈ, ਜੋ ਸੱਟ ਕਾਰਨ ਬਾਹਰ ਹੋ ਗਿਆ ਸੀ। ਦੋਵੇਂ ਖਿਡਾਰੀ ਆਈਪੀਐਲ 2025 ‘ਚ ਧਮਾਲ ਮਚਾਉਂਦੇ ਨਜ਼ਰ ਆ ਸਕਦੇ ਹਨ।
ਜਿਕਰਯੋਗ ਹੈ ਪੰਜ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਦੇ ਨਿਯਮਤ ਕਪਤਾਨ ਰਿਤੁਰਾਜ ਸੱਟ ਕਾਰਨ ਆਈਪੀਐਲ ਦੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ। ਰਿਤੁਰਾਜ ਦੀ ਜਗ੍ਹਾ ਮਹਿੰਦਰ ਸਿੰਘ ਧੋਨੀ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸੀਐਸਕੇ ਦੇ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਸੀ ਕਿ ਗਾਇਕਵਾੜ ਨੂੰ ਕੂਹਣੀ ਦੀ ਸੱਟ ਲੱਗੀ ਹੈ ਜਿਸ ਕਾਰਨ ਉਨ੍ਹਾਂ ਨੂੰ ਪੂਰੇ ਸੀਜ਼ਨ ਤੋਂ ਬਾਹਰ ਰਹਿਣਾ ਪਿਆ।
ਟੀਮ ਮੈਨੇਜਮੈਂਟ ਨੇ ਸੋਮਵਾਰ ਨੂੰ ਚੇਨਈ ਨੇ ਰੁਤੁਰਾਜ ਗਾਇਕਵਾੜ ਦੀ ਜਗ੍ਹਾ ਲੈਣ ਵਾਲੇ ਖਿਡਾਰੀ (Ayush Mahatre) ਦਾ ਐਲਾਨ ਕੀਤਾ। ਟੀਮ ਮੈਨੇਜਮੈਂਟ ਨੇ ਮੁੰਬਈ ਦੇ ਵਿਸਫੋਟਕ ਬੱਲੇਬਾਜ਼ ਆਯੁਸ਼ ਮਹਾਤਰੇ ਨੂੰ ਟੀਮ ‘ਚ ਸ਼ਾਮਲ ਕੀਤਾ ਹੈ। ਨੌਂ ਫਸਟ ਕਲਾਸ ਅਤੇ ਸੱਤ ਲਿਸਟ ਏ ਮੈਚ ਖੇਡ ਚੁੱਕੇ ਮਹਾਤਰੇ ਨੂੰ 30 ਲੱਖ ਰੁਪਏ ‘ਚ ਖਰੀਦਿਆ ਗਿਆ ਹੈ। ਆਯੁਸ਼ ਨੇ ਹੁਣ ਤੱਕ 962 ਦੌੜਾਂ ਬਣਾਈਆਂ ਹਨ।
Read More: CSK ਬਨਾਮ LSG: ਲਖਨਊ ਖ਼ਿਲਾਫ ਐਮਐਸ ਧੋਨੀ ਦੀ ਤੂਫ਼ਾਨੀ ਬੱਲੇਬਾਜ਼ੀ, ਚੇਨਈ ਦੀ ਦੂਜੀ ਜਿੱਤ