Gurjant Singh Kattu

CRPF ਵੱਲੋਂ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਮੋਹਾਲੀ ’ਚ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

ਐਸ.ਐਸ. ਨਗਰ 12 ਮਈ 2023: ਸੀ.ਆਰ.ਪੀ.ਐਫ਼ ਨੇਂ ਐਸ.ਏ.ਐਸ ਨਗਰ ਦੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਰੁੱਖ ਲਾਉਣ ਦੀ ਮੁਹਿੰਮ (Tree Planting Campaign) ਸ਼ੁਰੂ ਕਰ ਦਿੱਤੀ ਹੈ ਜਿਸ ਹੇਠ ਇਸ ਸੀਜ਼ਨ ਦੌਰਾਨ 13000 ਬੂਟੇ ਲਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ।ਸੀ.ਆਰ.ਪੀ.ਐਫ ਦੀ 13ਵੀ ਬਟਾਲੀਆਨ ਦੇ ਅਸਿਸਟੈਂਟ ਕਮਾਂਡਰ ਅਤੇ ਇਸ ਮੁਹਿੰਮ ਦੇ ਨੋਡਲ ਅਫਸਰ ਰਾਧੇ ਸ਼ਿਆਮ ਨੇ ਦੱਸਿਆ ਕਿ ਫੋਰਸ ਵੱਲੋ ਇਹ ਮੁਹਿੰਮ ਕਮਾਡੈਟ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਮੋਹਾਲੀ ਦੇ ਸੈਕਟਰ 68 ਵਿੱਚੋਂ ਸ਼ੁਰੂ ਕੀਤੀ ਗਈ ਹੈ । ਜਿਸ ਦੇ ਹੇਠ ਖੱਡੇ ਮਾਰਨ ਦਾ ਕੰਮ ਅਰੰਭ ਕਰ ਦਿੱਤਾ ਗਿਆ ਹੈ ।

ਉਨ੍ਹਾਂ ਅਨੁਸਾਰ ਜ਼ਿਲ੍ਹੇ ਵਿੱਚ ਬਰਸਾਤ ਤੋਂ ਪਹਿਲਾ 13 ਹਜ਼ਾਰ ਬੂਟੇ ਲਾਉਣ ਦਾ ਟੀਚਾ (Tree Planting Campaign) ਰੱਖਿਆ ਗਿਆ ਹੈ । ਇਨ੍ਹਾਂ ਵਿੱਚ ਹੋਰ ਪੌਦਿਆਂ ਤੋਂ ਇਲਾਵਾ ਫਲਾਂ ਦੇ ਵੀ ਪੌਦੇ ਲਗਾਏ ਜਾ ਰਹੇ ਹਨ ।ਰਾਧੇ ਸ਼ਿਆਮ ਅਨੁਸਾਰ ਇਹ ਪੌਦੇ ਪੰਜਾਬ ਦੇ ਜੰਗਲਾਤ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾਣਗੇ ਅਤੇ ਇਸ ਲਈ ਖਾਦ ਮੋਹਾਲੀ ਕਾਰਪੋਰੇਸ਼ਨ ਵੱਲੋਂ ਦਿੱਤੀ ਜਾਵੇਗੀ । ਵਰਨਣਯੋਗ ਹੈ ਕਿ ਸੀ.ਆਰ.ਪੀ.ਐਫ ਨੇ ਪਿਛਲੇ ਸਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਜ਼ਿਲ੍ਹੇ ਵਿੱਚ 10 ਹਜ਼ਾਰ ਤੋਂ ਵੱਧ ਬੂਟੇ ਲਾਏ ਸਨ ।

Scroll to Top