ਬਦਮਾਸ਼ ਦਿਲਪ੍ਰੀਤ ਬਾਵਾ ਦੀ ਪੰਚਕੂਲਾ ਅਦਾਲਤ ‘ਚ ਪੇਸ਼ੀ, ਭਾਰੀ ਸੁਰੱਖਿਆ ਨਾਲ ਬਠਿੰਡਾ ਜੇਲ੍ਹ ਤੋਂ ਲਿਆਂਦਾ

Dilpreet Bawa

ਪੰਚਕੂਲਾਂ, 23 ਨਵੰਬਰ 2023: ਬਦਮਾਸ਼ ਦਿਲਪ੍ਰੀਤ ਬਾਵਾ (Dilpreet Bawa) ਨੂੰ ਅੱਜ ਪੰਚਕੂਲਾ ਅਦਾਲਤ ‘ਚ ਪੇਸ਼ ਕੀਤਾ ਗਿਆ। ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਬਲੈਕ ਕੈਟ ਕਮਾਂਡੋ ਦੀ ਸੁਰੱਖਿਆ ਨਾਲ ਪੰਚਕੂਲਾ ਦੀ ਅਦਾਲਤ ਵਿੱਚ ਲਿਆਂਦਾ ਗਿਆ। ਪੰਚਕੂਲਾ ਦੇ ਡੀਸੀਪੀ ਸੁਮੇਰ ਪ੍ਰਤਾਪ, ਏਸੀਪੀ ਕ੍ਰਾਈਮ ਅਰਵਿੰਦ ਕੰਬੋਜ, ਏਸੀਪੀ ਕਾਲਕਾ ਜੋਗਿੰਦਰ ਕੁਮਾਰ, ਸੀਆਈਏ ਇੰਚਾਰਜ 26 ਅੰਕਿਤ ਢਾਂਡਾ, ਅਤੇ ਡਿਟੈਕਟਿਵ ਸਟਾਫ਼ ਦੇ ਇੰਚਾਰਜ ਨਿਰਮਲ ਸਿੰਘ ਅਤੇ ਸਮੁੱਚੀ ਪੁਲਿਸ ਫੋਰਸ ਹਾਜ਼ਰ ਸੀ।

ਦਿਲਪ੍ਰੀਤ ਬਾਵਾ (Dilpreet Bawa) ਨੂੰ ਕਰੀਬ ਅੱਠ ਵਾਹਨਾਂ ਦੇ ਕਾਫ਼ਲੇ ਸਮੇਤ ਬਠਿੰਡਾ ਤੋਂ ਪੰਚਕੂਲਾ ਜਾਣ ਵਾਲੀ ਜੇਲ੍ਹ ਬੱਸ ਵਿੱਚ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। 1:20 ਤੋਂ 2:10 ਦੇ ਲਗਭਗ ਦਿਲਪ੍ਰੀਤ ਬਾਵਾ ਦੀ ਪੇਸ਼ੀ ਸਮੇਂ ਕਿਸੇ ਨੂੰ ਵੀ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਅਦਾਲਤ ਦੇ ਚਾਰੇ ਪਾਸੇ ਸਖ਼ਤ ਪੁਲਿਸ ਸੁਰੱਖਿਆ ਸੀ।

ਦਿਲਪ੍ਰੀਤ ਬਾਵਾ ਨੂੰ ਪੂਰੀ ਸੁਰੱਖਿਆ ਨਾਲ ਸੁਨੀਲ ਕੁਮਾਰ ਵਧੀਕ ਸੈਸ਼ਨ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿੱਥੋਂ ਦਿਲਪ੍ਰੀਤ ਬਾਵਾ ਨੂੰ 4 ਦਸੰਬਰ ਨੂੰ ਮੁੜ ਪੇਸ਼ ਹੋਣ ਲਈ ਕਿਹਾ ਗਿਆ। ਪੁਲਿਸ ਨੇ ਡੀਸੀ ਦਫ਼ਤਰ ਤੋਂ ਲੈ ਕੇ ਕਚਹਿਰੀ ਦੇ ਚੌਕ ਤੱਕ ਸੜਕ ’ਤੇ ਪੂਰੀ ਤਰ੍ਹਾਂ ਨਾਕਾਬੰਦੀ ਕਰ ਦਿੱਤੀ ਸੀ। ਅਦਾਲਤ ਦੇ ਬਾਹਰ ਵੀ ਕਿਸੇ ਅਣਪਛਾਤੇ ਵਿਅਕਤੀ ਨੂੰ ਨਹੀਂ ਰਹਿਣ ਦਿੱਤਾ ਗਿਆ।

ਜਿਸ ਵਿੱਚ ਗੈਂਗਸਟਰ ਦਿਲਪ੍ਰੀਤ ਬਾਵਾ ਨੂੰ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਜਿਸ ਵਿੱਚ ਦਿਲਪ੍ਰੀਤ ਬਾਵਾ ਨੂੰ 2019 ਵਿੱਚ ਪਿੰਜੌਰ ਵਿੱਚ ਬੰਦੂਕ ਦੀ ਨੋਕ ’ਤੇ ਕਾਰ ਖੋਹਣ ਅਤੇ 2017 ਵਿੱਚ ਮਰਵਾਲਾ ਵਿੱਚ ਇੱਕ ਕਵਾੜ ਦੀ ਦੁਕਾਨ ’ਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੇਸ਼ ਕੀਤਾ ਗਿਆ।

ਬਦਮਾਸ਼ ਦਿਲਪ੍ਰੀਤ ਬਾਵਾ ‘ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦਾ ਮਾਮਲਾ, ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ, ਫਿਰੌਤੀ ਨਾਲ ਲੁੱਟ ਦਾ ਮਾਮਲਾ, ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦਾ ਮਾਮਲਾ, ਪੰਜਾਬ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ‘ਚੋਂ ਬੰਦੂਕ ਦੀ ਨੋਕ ‘ਤੇ ਕਾਰ ਖੋਹਣ ਦਾ ਮਾਮਲਾ, ਸੁਪਾਰੀ ਆਦਿ ਕਈ ਅਪਰਾਧਿਕ ਮਾਮਲੇ ਦਰਜ ਹਨ।

ਜਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਕੇ ਮੁਕਾਬਲੇ ਦੌਰਾਨ ਦਿਲਪ੍ਰੀਤ ਬਾਵਾ ਨੂੰ ਗ੍ਰਿਫਤਾਰ ਕਰ ਲਿਆ ਸੀ । ਚੰਡੀਗੜ੍ਹ ਦੇ ਬੱਸ ਸਟੈਂਡ ਸੈਕਟਰ 43 ਨੇੜੇ ਦਿਲਪ੍ਰੀਤ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਸੀ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।