ਹਰਿਆਣਾ, 22 ਨਵੰਬਰ 2025: ਫਰੀਦਾਬਾਦ ਜ਼ਿਲ੍ਹੇ ਦੇ ਧੌਜ ਪਿੰਡ ‘ਚ ਕ੍ਰਾਈਮ ਬ੍ਰਾਂਚ ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਨੇ ਅਚਾਨਕ ਤਲਾਸ਼ੀ ਮੁਹਿੰਮ ਚਲਾਈ | ਇਸ ਤਹਿਤ ਮਸਜਿਦਾਂ, ਦੁਕਾਨਾਂ, ਹੋਟਲਾਂ, ਘਰਾਂ ਅਤੇ ਗੋਦਾਮਾਂ ਦੀ ਜਾਂਚ ਕੀਤੀ। ਇਹ ਤਲਾਸ਼ੀ ਦਿੱਲੀ ਬੰ.ਬ ਧਮਾਕਿਆਂ ਦੇ ਸਬੰਧ ‘ਚ ਕੀਤੀ ਗਈ ਸੀ। ਦਿੱਲੀ ਬੰ.ਬ ਧਮਾਕਿਆਂ ਦੇ ਸਬੰਧ ‘ਚ ਧੌਜ ਪਿੰਡ ‘ਚ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।
ਐਨਆਈਏ ਦੀ ਟੀਮ ਨੇ ਉਸੇ ਪਿੰਡ ਦੇ ਇੱਕ ਘਰ ਤੋਂ ਇੱਕ ਯੂਰੀਆ ਪੀਸਣ ਵਾਲੀ ਮਿੱਲ ਅਤੇ ਅਮੋਨੀਆ ਨਾਈਟ੍ਰੇਟ ਨੂੰ ਰਿਫਾਈਨ ਕਰਨ ਅਤੇ ਵੱਖ ਕਰਨ ਲਈ ਇੱਕ ਇਲੈਕਟ੍ਰਾਨਿਕ ਮਸ਼ੀਨ ਬਰਾਮਦ ਕੀਤੀ। ਇਸ ਤੋਂ ਇਲਾਵਾ, ਪੱਲਾ, ਸਰਾਏ ਖਵਾਜਾ, ਬੱਲਭਗੜ੍ਹ ਸ਼ਹਿਰ ਅਤੇ ਸੂਰਜਕੁੰਡ ਦੇ ਖੇਤਰਾਂ ‘ਚ ਜਾਂਚ ਕੀਤੀ ਗਈ।
ਅਲ ਫਲਾਹ ਯੂਨੀਵਰਸਿਟੀ ਦੇ ਤਾਰ ਸਿੱਧੇ ਤੌਰ ‘ਤੇ ਇਸ ਨੈੱਟਵਰਕ ਨਾਲ ਜੁੜੀ ਹੋਏ ਹਨ। ਡਾ. ਮੁਜ਼ਮਿਲ, ਡਾ. ਸ਼ਾਹੀਨ, ਲੈਬ ਟੈਕਨੀਸ਼ੀਅਨ ਬਾਸ਼ੀਦ ਅਤੇ ਵਾਰਡ ਬੁਆਏ ਸ਼ੋਏਬ ਨੂੰ ਉੱਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਧੌਜ ਪਿੰਡ ਦੇ ਇੱਕ ਮੋਬਾਈਲ ਦੁਕਾਨ ਦੇ ਮਾਲਕ ਸਾਬੀਰ, ਫਤਿਹਪੁਰ ਤਗਾ ਪਿੰਡ ਦੀ ਮਸਜਿਦ ਦੇ ਇਮਾਮ ਇਸ਼ਤਿਆਕ, ਸਿਰੋਹੀ ਪਿੰਡ ਦੇ ਇਮਾਮ ਇਮਾਮੁਦੀਨ ਅਤੇ ਧੌਜ ਪਿੰਡ ਦੇ ਇੱਕ ਟੈਕਸੀ ਡਰਾਈਵਰ ਸਾਬੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੋਸ਼ ਹੈ ਕਿ ਇਹ ਸਾਰੇ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਡਾਕਟਰਾਂ ਦੇ ਸੰਪਰਕ ‘ਚ ਸਨ ਅਤੇ ਉਨ੍ਹਾਂ ਦੀ ਮੱਦਦ ਕਰ ਰਹੇ ਸਨ।
Read More: ਦਿੱਲੀ ਪੁਲਿਸ ਨੇ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਕੀਤਾ ਤਲਬ




