Yuzvendra Chahal

ਕ੍ਰਿਕਟਰ ਯੁਜਵੇਂਦਰ ਚਾਹਲ ਤੇ ਧਨਸ਼੍ਰੀ ਦਾ ਹੋਇਆ ਤਲਾਕ, ਮੁੰਬਈ ਫੈਮਿਲੀ ਕੋਰਟ ਨੇ ਸੁਣਾਇਆ ਫੈਸਲਾ

ਚੰਡੀਗੜ੍ਹ, 20 ਮਾਰਚ 2025: Yuzvendra Chahal and Dhanashree divorce: ਭਾਰਤ ਦੇ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਦਾ 5 ਸਾਲ ਬਾਅਦ ਤਲਾਕ ਹੋ ਗਿਆ। ਇਸ ਮਾਮਲੇ ‘ਚ ਮੁੰਬਈ ਫੈਮਿਲੀ ਕੋਰਟ ਨੇ ਵੀਰਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ।

ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਮੁੰਬਈ ਦੀ ਪਰਿਵਾਰਕ ਅਦਾਲਤ ‘ਚ ਮੌਜੂਦ ਸਨ। ਬੁੱਧਵਾਰ ਨੂੰ, ਬੰਬੇ ਹਾਈ ਕੋਰਟ ਨੇ ਪਰਿਵਾਰਕ ਅਦਾਲਤ ਨੂੰ ਚਾਹਲ ਦੀ ਪਟੀਸ਼ਨ ‘ਤੇ 20 ਮਾਰਚ ਨੂੰ ਆਪਣਾ ਫੈਸਲਾ ਸੁਣਾਉਣ ਦਾ ਹੁਕਮ ਦਿੱਤਾ ਸੀ। ਜਸਟਿਸ ਮਾਧਵ ਜਮਦਾਰ ਦੇ ਸਿੰਗਲ ਬੈਂਚ ਨੇ ਕਿਹਾ ਕਿ ਚਾਹਲ 21 ਮਾਰਚ ਤੋਂ ਉਪਲਬੱਧ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੇ ਆਈਪੀਐਲ 2025
ਚ ਹਿੱਸਾ ਲੈਣਾ ਹੈ।

ਦੋਵੇਂ ਪਿਛਲੇ ਢਾਈ ਸਾਲਾਂ ਤੋਂ ਵੱਖ-ਵੱਖ ਰਹਿ ਰਹੇ ਹਨਅਤੇ ਦੋਵਾਂ ਵਿਚਕਾਰ 4.75 ਕਰੋੜ ਰੁਪਏ ‘ਚ ਸਮਝੌਤਾ ਹੋਣ ਦੀ ਖ਼ਬਰ ਹੈ। ਯੁਜਵੇਂਦਰ ਅਤੇ ਧਨਸ਼੍ਰੀ ਦਾ ਵਿਆਹ 22 ਦਸੰਬਰ 2020 ਨੂੰ ਹੋਇਆ ਸੀ। ਚਾਹਲ ਅਤੇ ਧਨਸ਼੍ਰੀ ਲਗਭਗ ਇੱਕ ਘੰਟੇ ਤੱਕ ਅਦਾਲਤ ‘ਚ ਰਹੇ। ਦੋਵਾਂ ਨੇ ਆਪਣੇ ਮੂੰਹ ‘ਤੇ ਮਾਸਕ ਪਾਏ ਹੋਏ ਸਨ। ਦੋਵਾਂ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ। ਉਹ ਬਿਨਾਂ ਕੋਈ ਬਿਆਨ ਦਿੱਤੇ ਅਦਾਲਤ ਦੇ ਅੰਦਰ ਚਲੇ ਗਏ ।

ਜਿਕਰਯੋਗ ਹੈ ਕਿ ਧਨਸ਼੍ਰੀ ਵਰਮਾ ਨੇ ਝਲਕ ਦਿਖਲਾ ਜਾ-11 ਦੇ ਇੱਕ ਐਪੀਸੋਡ ਦੌਰਾਨ ਯੁਜਵੇਂਦਰ ਚਾਹਲ (Yuzvendra Chahal) ਨਾਲ ਆਪਣੀ ਪ੍ਰੇਮ ਕਹਾਣੀ ਬਾਰੇ ਖੁਲਾਸਾ ਕੀਤਾ ਸੀ । ਉਨ੍ਹਾਂ ਨੇ ਦੱਸਿਆ ਕਿ ਕਿਵੇਂ ਚਾਹਲ ਨੇ ਲੌਕਡਾਊਨ ਦੌਰਾਨ ਡਾਂਸ ਸਿੱਖਣ ਲਈ ਧਨਸ਼੍ਰੀ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਧਨਸ਼੍ਰੀ ਚਾਹਲ ਨੂੰ ਡਾਂਸ ਸਿਖਾਉਣ ਲਈ ਰਾਜ਼ੀ ਹੋ ਗਈ। ਬਾਅਦ ‘ਚ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ।

Read More: IPL AUCTION: ਪੰਜਾਬ ਕਿੰਗਜ਼ ਨੇ ਅਰਸ਼ਦੀਪ ਸਿੰਘ ਤੇ ਯੁਜਵੇਂਦਰ ਚਾਹਲ ਨੂੰ 36 ਕਰੋੜ ਰੁਪਏ ‘ਚ ਖਰੀਦਿਆ

Scroll to Top