July 7, 2024 4:33 pm
ODI World Cup

ਕ੍ਰਿਕਟ ਵਨਡੇ ਵਿਸ਼ਵ ਕੱਪ ਦਾ ਹੋਇਆ ਆਗਾਜ਼, ਅੱਜ ਪਹਿਲੇ ਮੁਕਾਬਲੇ ‘ਚ ਭਿੜਣਗੇ ਇੰਗਲੈਂਡ ਤੇ ਨਿਊਜ਼ੀਲੈਂਡ

ਚੰਡੀਗੜ੍ਹ, 05 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 (ODI World Cup) ਦਾ 13ਵਾਂ ਸੈਸ਼ਨ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਉਦਘਾਟਨੀ ਮੈਚ 5 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਵਿਸ਼ਵ ਕੱਪ 2023 ਦਾ ਉਦਘਾਟਨੀ ਮੈਚ ਅੱਜ ਸਾਬਕਾ ਚੈਂਪੀਅਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟਾਸ ਜਲਦੀ ਹੀ ਹੋਵੇਗਾ।

ਨਿਊਜ਼ੀਲੈਂਡ ਨੂੰ ਇਸ ਮਹੱਤਵਪੂਰਨ ਮੈਚ ਵਿੱਚ ਆਪਣੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਅਤੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਇਸ ਦੇ ਨਾਲ ਹੀ ਇੰਗਲੈਂਡ ਵੀ ਆਪਣੇ ਅਨੁਭਵੀ ਆਲਰਾਊਂਡਰ ਬੇਨ ਸਟੋਕਸ ਤੋਂ ਬਿਨਾਂ ਹੋਵੇਗਾ, ਜੋ ਕਿ ਕਮਰ ਦੀ ਸੱਟ ਤੋਂ ਪੀੜਤ ਹੈ। 2019 ਵਿਸ਼ਵ ਕੱਪ ਦਾ ਫਾਈਨਲ ਮੈਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ, ਜਿਸ ‘ਚ ਇੰਗਲੈਂਡ ਨੇ ਜ਼ਿਆਦਾ ਚੌਕੇ ਲਗਾਉਣ ਕਾਰਨ ਖ਼ਿਤਾਬ ਜਿੱਤਿਆ ਸੀ।

2019 ਵਿਸ਼ਵ ਕੱਪ (ODI World Cup) ਦਾ ਫਾਈਨਲ ਮੈਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ, ਜਿਸ ‘ਚ ਇੰਗਲੈਂਡ ਨੇ ਜ਼ਿਆਦਾ ਚੌਕੇ ਲਗਾਉਣ ਕਾਰਨ ਖ਼ਿਤਾਬ ਜਿੱਤਿਆ ਸੀ। ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੁਣ ਤੱਕ ਕੁੱਲ 95 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇੰਗਲੈਂਡ ਅਤੇ ਨਿਊਜ਼ੀਲੈਂਡ ਦੋਵਾਂ ਨੇ 44 ਮੈਚ ਜਿੱਤੇ ਹਨ। ਚਾਰ ਮੈਚਾਂ ਦਾ ਨਤੀਜਾ ਨਹੀਂ ਨਿਕਲਿਆ ਜਦਕਿ ਤਿੰਨ ਮੈਚ ਟਾਈ ਰਹੇ।