ਚੰਡੀਗੜ੍ਹ, 19 ਅਗਸਤ 2024: ਬੰਗਲਾਦੇਸ਼ ‘ਚ ਬਣੀ ਸਥਿਤੀ ਕਾਰਨ ਹੁਣ ਵੁਮੈਨ ਟੀ-20 ਕ੍ਰਿਕਟ ਵਿਸ਼ਵ ਕੱਪ 2024 (T20 Cricket World Cup) ਦੀ ਮੇਜ਼ਬਾਨੀ ਬੰਗਲਾਦੇਸ਼ ਦੇ ਹੱਥੋਂ ਜਾ ਸਕਦੀ ਹੈ | ਬੰਗਲਾਦੇਸ਼ ‘ਚ ਸਿਆਸੀ ਅਸਥਿਰਤਾ ਕਾਰਨ ਕੌਮਾਂਤਰੀ ਕ੍ਰਿਕਟ ਕੌਂਸਲ ਇਸ ਨੂੰ ਸ਼ਿਫਟ ਕਰਨ ਦਾ ਫੈਸਲਾ ਕਰ ਸਕਦੀ ਹੈ। ਜਿਕਰਯੋਗ ਹੈ ਕਿ ਵੁਮੈਨ ਟੀ-20 ਵਿਸ਼ਵ ਕੱਪ ਟੂਰਨਾਮੈਂਟ 3 ਤੋਂ 20 ਅਕਤੂਬਰ ਤੱਕ ਖੇਡਿਆ ਜਾਣਾ ਹੈ।
ਇਸਤੋਂ ਬਾਅਦ ਯੂਏਈ ਇਸ ਵਿਸ਼ਵ ਕੱਪ (T20 Cricket World Cup) ਦੀ ਮੇਜ਼ਬਾਨੀ ਦੀ ਦੌੜ ‘ਚ ਸਭ ਤੋਂ ਅੱਗੇ ਹੈ | ਹਾਲਾਂਕਿ, ਸ਼੍ਰੀਲੰਕਾ ਅਤੇ ਜ਼ਿੰਬਾਬਵੇ ਕ੍ਰਿਕੇਟ ਬੋਰਡ ਨੇ ਵੀ ਬੰਗਲਾਦੇਸ਼ ਤੋਂ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ‘ਚ ਦਿਲਚਸਪੀ ਦਿਖਾਈ ਹੈ। ਭਾਰਤ ਵੁਮੈਨ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰੇਗਾ ਕਿਉਂਕਿ ਬੀਸੀਸੀਆਈ ਨੇ ਬੰਗਲਾਦੇਸ਼ ‘ਚ ਸਿਆਸੀ ਅਸਥਿਰਤਾ ਕਾਰਨ ਭਾਰਤ ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦੀ ਆਈਸੀਸੀ ਦੀ ਪੇਸ਼ਕਸ਼ ਨੂੰ ਠੁਕਰਾ ਚੁੱਕਾ ਹੈ।