CP Radhakrishnan

ਸੀਪੀ ਰਾਧਾਕ੍ਰਿਸ਼ਨਨ 12 ਸਤੰਬਰ ਨੂੰ ਚੁੱਕ ਸਕਦੇ ਹਨ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ

ਚੰਡੀਗੜ੍ਹ, 10 ਸਤੰਬਰ 2025: ਦੇਸ਼ ਦੇ ਚੁਣੇ ਗਏ ਉਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ 12 ਸਤੰਬਰ ਨੂੰ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ੁੱਕਰਵਾਰ ਨੂੰ ਰਾਧਾਕ੍ਰਿਸ਼ਨਨ ਨੂੰ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ 12 ਸਤੰਬਰ ਨੂੰ ਰਾਸ਼ਟਰਪਤੀ ਭਵਨ ਵਿਖੇ ਇੱਕ ਰਸਮੀ ਸਮਾਰੋਹ ਵਿੱਚ ਹੋਵੇਗਾ। 67 ਸਾਲਾ ਰਾਧਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਹੋਈ ਉਪ ਰਾਸ਼ਟਰਪਤੀ ਚੋਣ ‘ਚ ਸਾਂਝੇ ਵਿਰੋਧੀ ਉਮੀਦਵਾਰ ਬੀ. ਸੁਦਰਸ਼ਨ ਰੈਡੀ ਨੂੰ ਹਰਾਰਿਆ ਸੀ |

ਮੰਗਲਵਾਰ ਨੂੰ ਸੰਸਦ ਭਵਨ ‘ਚ ਹੋਈ ਵੋਟਿੰਗ ‘ਚ ਰਾਧਾਕ੍ਰਿਸ਼ਨਨ ਨੂੰ 752 ਵੈਧ ਵੋਟਾਂ ‘ਚੋਂ 452 ਪਹਿਲੀ ਪਸੰਦ ਦੀਆਂ ਵੋਟਾਂ ਮਿਲੀਆਂ, ਜਦੋਂ ਕਿ ਰੈਡੀ ਨੂੰ ਸਿਰਫ਼ 300 ਪਹਿਲੀ ਪਸੰਦ ਦੀਆਂ ਵੋਟਾਂ ਮਿਲੀਆਂ। 14 ਸੰਸਦ ਮੈਂਬਰਾਂ ਨੇ ਕਰਾਸ ਵੋਟਿੰਗ ਕੀਤੀ। ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਸੰਸਦ ਮੈਂਬਰ ਉਪ ਰਾਸ਼ਟਰਪਤੀ ਚੋਣ ਵਿੱਚ ਵੋਟਰ ਹਨ। ਦੇਸ਼ ‘ਚ 17 ਵਾਰ ਉਪ ਰਾਸ਼ਟਰਪਤੀ ਚੋਣ ਹੋਈ, ਜਿਸ ‘ਚ ਸਰਵਪੱਲੀ ਰਾਧਾਕ੍ਰਿਸ਼ਨਨ ਅਤੇ ਹਾਮਿਦ ਅੰਸਾਰੀ ਨੇ ਦੋ ਵਾਰ ਇਸ ਅਹੁਦੇ ‘ਤੇ ਰਹੇ।

ਲੋਕ ਸਭਾ ਅਤੇ ਰਾਜ ਸਭਾ ‘ਚ ਇੰਡੀਆ ਬਲਾਕ ਦੀਆਂ ਪਾਰਟੀਆਂ ਦੇ ਮੈਂਬਰਾਂ ਦੀ ਕੁੱਲ ਗਿਣਤੀ 324 ਹੈ। ਇਸ ਦੇ ਬਾਵਜੂਦ, ਇਸਦੇ ਉਮੀਦਵਾਰ ਰੈਡੀ ਨੂੰ ਸਿਰਫ਼ 300 ਵੋਟਾਂ ਹੀ ਮਿਲੀਆਂ। ਜੇਕਰ ਅਸੀਂ 14 ਕਰਾਸ-ਵੋਟਰਾਂ ਨੂੰ ਬਾਹਰ ਕੱਢ ਦੇਈਏ, ਤਾਂ ਇਹ ਸਪੱਸ਼ਟ ਹੈ ਕਿ ਅਯੋਗ ਐਲਾਨੀਆਂ ਗਈਆਂ 10 ਵੋਟਾਂ ਯਕੀਨੀ ਤੌਰ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀਆਂ ਸਨ।

Read More: New Vice President: ਸੀਪੀ ਰਾਧਾਕ੍ਰਿਸ਼ਨਨ ਬਣੇ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ

Scroll to Top