ਮੋਹਾਲੀ, 29 ਜੂਨ 2023: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਅਤੇ ਗਾਇਕ, ਗਿੱਪੀ ਗਰੇਵਾਲ (Gippy Grewal) ਜੋ ਹਾਲ ਹੀ ਵਿੱਚ ਕੈਰੀ ਆਨ ਜੱਟਾ 3 ਦਾ ਪ੍ਰਚਾਰ ਕਰ ਰਹੇ ਹਨ, ਨੇ ਆਪਣੀ ਫਿਲਮ ਦੇ ਪ੍ਰੀਮੀਅਰ ਤੋਂ ਠੀਕ ਪਹਿਲਾਂ ਇਸ ਸਮਾਗਮ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਸ਼ੰਸਕਾਂ ਅਤੇ ਕੌਫੀ ਪ੍ਰੇਮੀਆਂ ਦੇ ਸਾਹਮਣੇ ਰੂਬਰੂ ਹੋਏ। ਇਸ ਸਮਾਗਮ ਦੀ ਆਣ ਬਾਨ ਤੇ ਸ਼ਾਨ ਗਿੱਪੀ ਨੇ ਰੀਬਨ ਕੱਟ ਕੇ ਨਵੇਂ ਲੌਂਜ ਦਾ ਉਦਘਾਟਨ ਕੀਤਾ।
ਗਿੱਪੀ ਗਰੇਵਾਲ ਵੱਲੋਂ ਉਦਘਾਟਨ ਕੀਤੇ ਗਏ ਸੈਲੀਬ੍ਰਿਟੀ ਲੌਂਜ ਵਿੱਚ ਸਟਾਰਬਕਸ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਹਾਜ਼ਰ ਲੋਕਾਂ ਨੂੰ ਸਭ ਦੇ ਮਨਪਸੰਦ ਸਿਤਾਰੇ ਗਿੱਪੀ ਗਰੇਵਾਲ ਨਾਲ ਗੱਲ ਕਰਨ ਦਾ ਤੇ ਆਉਣ ਵਾਲੀ ਫਿਲਮ ਲਈ ਸ਼ੁਭਕਾਮਨਾਵਾਂ ਦੇਣ ਦਾ ਇੱਕ ਮੌਕਾ ਵੀ ਦਿੱਤਾ ਗਿਆ ਜਿਸ ਨਾਲ ਇਹ ਪਾਲ ਹੋਰ ਵੀ ਯਾਦਗਾਰੀ ਬਣ ਗਏ।