July 7, 2024 6:36 am
Corona

Covid-19: ਦੇਸ਼ ਭਰ ‘ਚ 24 ਘੰਟਿਆਂ ਦੌਰਾਨ ਚਾਰ ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਆਏ ਸਾਹਮਣੇ

ਚੰਡੀਗੜ੍ਹ, 05 ਅਪ੍ਰੈਲ 2023: ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ (Corona) ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨਫੈਕਸ਼ਨ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਹੈ। ਹਰ ਰੋਜ਼ ਮਿਲਣ ਵਾਲੇ ਨਵੇਂ ਮਰੀਜ਼ਾਂ ਦੇ ਮਾਮਲੇ ਵਿੱਚ ਭਾਰਤ ਪਹਿਲਾਂ ਹੀ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ। ਹੁਣ ਭਾਰਤ ਵੀ ਮੌਤਾਂ ਦੇ ਮਾਮਲੇ ਵਿੱਚ ਟਾਪ-10 ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ।

ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਿਛਲੇ ਚਾਰ ਦਿਨਾਂ ‘ਚ ਮੌਤਾਂ ਦੀ ਦਰ 200 ਫੀਸਦੀ ਵਧ ਗਈ ਹੈ। ਇਸ ਦੌਰਾਨ 40 ਮਰੀਜ਼ਾਂ ਦੀ ਜਾਨ ਚਲੀ ਗਈ। 01 ਅਪ੍ਰੈਲ ਨੂੰ ਪੰਜ ਜਣਿਆਂ ਦੀ ਮੌਤ ਹੋ ਗਈ ਸੀ। 2 ਅਪ੍ਰੈਲ ਨੂੰ 11, 3 ਅਪ੍ਰੈਲ ਨੂੰ 9 ਅਤੇ 4 ਅਪ੍ਰੈਲ ਨੂੰ 14 ਜਣਿਆਂ ਦੀ ਜਾਨ ਚਲੀ ਗਈ ਸੀ।

ਅੰਕੜਿਆਂ ਦੇ ਅਨੁਸਾਰ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 4,435 ਮਰੀਜ਼ ਕੋਰੋਨਾ (Corona) ਸੰਕਰਮਿਤ ਪਾਏ ਗਏ ਹਨ। ਇਹ ਪਿਛਲੇ 163 ਦਿਨਾਂ ਦੇ ਅੰਕੜਿਆਂ ਵਿੱਚ ਸਭ ਤੋਂ ਵੱਧ ਹੈ। ਇਸ ਨਾਲ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 23 ਹਜ਼ਾਰ 91 ਹੋ ਗਈ ਹੈ। ਐਕਟਿਵ ਕੇਸ ਦਾ ਮਤਲਬ ਹੈ ਉਹ ਮਰੀਜ਼ ਜੋ ਅਜੇ ਵੀ ਇਲਾਜ ਅਧੀਨ ਹਨ।

ਦੂਜੇ ਪਾਸੇ ਕੋਰੋਨਾ ਕਾਰਨ ਮੌਤਾਂ ਵੀ ਵਧੀਆਂ ਹਨ। ਇਨ੍ਹਾਂ ਵਿੱਚੋਂ ਕੇਰਲ ਅਤੇ ਮਹਾਰਾਸ਼ਟਰ ਵਿੱਚ ਚਾਰ-ਚਾਰ ਮੌਤਾਂ ਹੋਈਆਂ ਹਨ। ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਕਰਨਾਟਕ, ਪੁਡੂਚੇਰੀ ਅਤੇ ਰਾਜਸਥਾਨ ਵਿੱਚ ਇੱਕ-ਇੱਕ ਕਰੋਨਾ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ ਹੈ। ਹੁਣ ਤੱਕ ਸੰਕਰਮਣ ਕਾਰਨ ਕੁੱਲ 5 ਲੱਖ 30 ਹਜ਼ਾਰ 916 ਮੌਤਾਂ ਹੋ ਚੁੱਕੀਆਂ ਹਨ