ਚੰਡੀਗੜ੍ਹ, 06 ਮਈ 2023: ਭਾਰਤ ਵਿੱਚ ਸਰਗਰਮ ਅਤੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 2,961 ਨਵੇਂ ਕੋਰੋਨਾ (Corona) ਮਾਮਲੇ ਸਾਹਮਣੇ ਆਏ ਹਨ। ਜਦਕਿ ਸ਼ੁੱਕਰਵਾਰ ਨੂੰ ਇਹ ਅੰਕੜਾ 3,611 ਸੀ। ਇਸ ਦੇ ਨਾਲ ਹੀ ਐਕਟਿਵ ਮਾਮਲਿਆਂ ਦੀ ਗਿਣਤੀ 33,232 ਤੋਂ ਘਟ ਕੇ 30,041 ‘ਤੇ ਆ ਗਈ ਹੈ।
ਇਸ ਦੇ ਨਾਲ ਹੀ ਮਹਾਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵਧੀ ਹੈ। 4,44,05,550 ਮਰੀਜ਼ਾਂ ਨੇ ਕੋਰੋਨਾ ਮਹਾਮਾਰੀ ਵਿਰੁੱਧ ਜੰਗ ਜਿੱਤ ਲਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ 17 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 5,31,659 ਹੋ ਗਈ ਹੈ। ਇਸ ਦੇ ਨਾਲ ਹੀ ਮੌਤ ਦਰ 1.18 ਫੀਸਦੀ ਰਹੀ, ਜਦੋਂ ਕਿ ਰਿਕਵਰੀ ਦਰ 98.75 ਫੀਸਦੀ ਦਰਜ ਕੀਤੀ ਗਈ।
ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4.49 ਕਰੋੜ ਯਾਨੀ 4,49,67,250 ਦਰਜ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਸਰਗਰਮ ਕੇਸ ਹੁਣ ਕੁੱਲ ਲਾਗਾਂ ਦਾ ਸਿਰਫ 0.07 ਪ੍ਰਤੀਸ਼ਤ ਬਣਦੇ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।