ਚੰਡੀਗੜ੍ਹ 1 ਦਸੰਬਰ 2021: ਦੱਖਣੀ ਅਫਰੀਕਾ ‘ਚ ਫੈਲੇ ਕੋਰੋਨਾ ਦੇ ਨਵੇਂ ਰੂਪ ਓਮਿਕਰੋਨ ਨੇ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਭਾਰਤ ਵਿਚ ਵੀ ਵੱਧ ਰਹੇ ਕੇਸ ਕਾਰਨ ਦੇਸ਼ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ, ਨਵੇਂ ਵੇਰੀਐਂਟ ਨੂੰ ਲੈ ਕੇ ਦੇਸ਼ ‘ਚ ਕੋਰੋਨਾ ਜਾਂਚ ਅਤੇ ਟੀਕਾਕਰਨ ਦਾ ਕੰਮ ਜ਼ੋਰਾਂ ‘ਤੇ ਹੈ,ਇਸਦੇ ਨਾਲ ਹੀ ਸਮਾਜਿਕ ਦੂਰੀ ਬਣਾਉਣ ਲਈ ਵੀ ਕਿਹਾ।
ਬੀਤੇ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 8,954 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਦੇ ਨਾਲ ਹੀ ਕੋਰੋਨਾ ਕਾਰਨ 267 ਲੋਕਾਂ ਦੀ ਮੌਤ ਹੋ ਚੁੱਕੀ ਹੈ, ਹੁਣ ਦੇਸ਼ ‘ਚ ਪਿਛਲੇ ਮਾਰਚ ਤੋਂ ਬਾਅਦ ਸਭ ਤੋਂ ਵੱਧ ਰਿਕਵਰੀ ਰੇਟ 98.36% ਹੈ। ਪਿਛਲੇ 24 ਘੰਟਿਆਂ ਵਿੱਚ 10,207 ਲੋਕ ਕੋਰੋਨਾ ਦੇ ਮਰੀਜ ਠੀਕ ਹੋਏ ਹਨ। ਇਸ ਤਰ੍ਹਾਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 3,40,28,506 ਹੋ ਗਈ ਹੈ। ਰੋਜ਼ਾਨਾ ਸਕਾਰਾਤਮਕਤਾ ਦਰ 0.81% ਹੈ ਜੋ ਪਿਛਲੇ 58 ਦਿਨਾਂ ਤੋਂ 2% ਤੋਂ ਘੱਟ ਹੈ। ਹਫਤਾਵਾਰੀ ਸਕਾਰਾਤਮਕਤਾ ਦਰ 0.84% ਹੈ। ਹੁਣ ਤੱਕ ਦੇਸ਼ ਭਰ ‘ਚ ਕੁੱਲ 124.10 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ।
ਇਸ ਦੇ ਨਾਲ ਹੀ, Omicron ਵੇਰੀਐਂਟ ਦੇ ਸਬੰਧ ਵਿੱਚ, ਸਰਕਾਰ ਨੇ ਭਾਰਤ ਵਿੱਚ ਆਉਣ ‘ਤੇ ਅੰਤਰਰਾਸ਼ਟਰੀ ਯਾਤਰੀਆਂ ਲਈ 7 ਦਿਨਾਂ ਦੀ ਕੁਆਰੰਟੀਨ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਜੋਖਮ ਸ਼੍ਰੇਣੀ ਵਿੱਚ ਰੱਖੇ ਗਏ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਹਵਾਈ ਅੱਡੇ ‘ਤੇ ਸਕ੍ਰੀਨਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਯਾਤਰੀਆਂ ਨੂੰ ਆਪਣੇ RTPCR ਟੈਸਟ ਦੇ ਨਤੀਜੇ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।