ਨਵੇਂ ਅਪਰਾਧਿਕ ਕਾਨੂੰਨਾਂ

ਰਿਸ਼ਵਤ ਲੈਂਦੇ ਰੰਗੀ ਹੱਥੀ ਫੜੇ ਹੈਡ ਕਾਂਸਟੇਬਲ ਭੀਮ ਸਿੰਘ ਨੂੰ ਕੋਰਟ ਨੇ ਸੁਣਾਈ 3 ਸਾਲ ਦੀ ਸਜਾ, 10000 ਰੁਪਏ ਦਾ ਲਗਾਇਆ ਜ਼ੁਰਮਾਨਾ

ਚੰਡੀਗੜ੍ਹ, 30 ਨਵੰਬਰ 2023: ਵਧੀਕ ਜਿਲ੍ਹਾ ਅਤੇ ਸੈਂਸ਼ਨ ਜੱਜ ਹਿਸਾਰ ਵੱਲੋਂ ਅੱਜ ਭ੍ਰਿਸ਼ਟਾਚਾਰ ਸਬੰਧੀ ਮਾਮਲੇ ਵਿਚ ਨਾਰਨੌਂਦ ਪੁਲਿਸ ਸਟੇਸ਼ਨ ਦੇ ਹੈਡ ਕਾਂਸਟੇਬਲ ਭੀਮ ਸਿੰਘ ਨੂੰ 10000 ਦਾ ਜ਼ੁਰਮਾਨਾ ਲਗਾਉਂਦੇ ਹੋਏ 3 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ।ਹਰਿਆਣਾ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਵੱਲੋਂ ਹੈਡ ਕਾਂਸਟੇਬਲ ਭੀਮ ਸਿੰਘ ਨੂੰ ਪਿਛਲੇ 19 ਸਤੰਬਰ 2019 ਨੁੰ 4000 ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ ਅਿਗਾ ਸੀ।

ਹੈਡ ਕਾਂਸਟੇਬਲ ਭੀਮ ਸਿੰਘ ਨਾਰਨੌਂਦ ਪੁਲਿਸ ਥਾਨੇ ਵਿਚ ਹੈਡ ਕਾਂਸਟੇਬਲ ਦੇ ਅਹੁਦੇ ‘ਤੇ ਤੈਨਾਤ ਸਨ। ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਕੰਮ ਕਰਨ ਨੂੰ ਲੈ ਕੇ ਸ਼ਿਕਾਇਤਕਰਤਾ ਤੋਂ 4000 ਦੀ ਰਿਸ਼ਵਤ ਦੀ ਮੰਗ ਕੀਤੀ। ਸੂਚਨਾ ਦੇ ਆਧਾਰ ‘ਤੇ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਯੋਜਨਾ ਬਣਾਉਂਦੇ ਹੋਏ ਭੀਮ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ। ਕੋਰਟ ਨੇ ਭੀਮ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ 3 ਸਾਲ ਦੀ ਸਜਾ ਸੁਣਾਉਂਦੇ ਹੋਏ ਉਸ ‘ਤੇ 10000 ਦਾ ਜੁਰਮਾਨਾ ਲਗਾਇਆ।

Scroll to Top