ਚੰਡੀਗੜ੍ਹ, 04 ਅਪ੍ਰੈਲ 2025: ਡਰੱਗ ਮਾਮਲੇ ‘ਚ ਗ੍ਰਿਫਤਾਰ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਬਠਿੰਡਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸਦੇ ਨਾਲ ਹੀ ਡਰੱਗ ਮਾਮਲੇ ਦੇ ‘ਚ ਅਮਨਦੀਪ ਕੌਰ ਦੇ ਨਾਲ ਬਲਵਿੰਦਰ ਸਿੰਘ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਹੈ | ਪੁਲਿਸ ਨੇ ਮੁਲਜ਼ਮ ਅਮਨਦੀਪ ਕੌਰ ਦਾ 7 ਦਿਨਾਂ ਰਿਮਾਂਡ ਮੰਗਿਆ, ਪਰ ਅਦਾਲਤ ਨੇ ਦੋ ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਹੈ |
ਡੀਐਸਪੀ ਹਰਬੰਸ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਪੂਰੇ ਮਾਮਲੇ ਦੇ ‘ਚ ਇੱਕ ਨਾਮ ਬਲਵਿੰਦਰ ਸਿੰਘ ਦਾ ਵੀ ਸਾਹਮਣੇ ਆਇਆ ਹੈ | ਜਿਸ ਨੂੰ ਲੈ ਕੇ ਅਸੀਂ ਬਲਵਿੰਦਰ ਸਿੰਘ ਅਤੇ ਉਹਨਾਂ ਦੇ ਨਾਲ ਜੁੜੀ ਹੋਈ ਜਾਇਦਾਦ ਦੀ ਵੀ ਜਾਂਚ ਕਰ ਰਹੇ ਹਾਂ। ਇਸ ਦੌਰਾਨ ਅਮਨਦੀਪ ਕੌਰ ਨੂੰ ਕੋਰਟ ਦੇ ‘ਚ ਪੇਸ਼ ਕਰਨ ਦੇ ਦੌਰਾਨ ਬਲਵਿੰਦਰ ਸਿੰਘ ਜੋ ਕਿ ਗਗਨ ਉਰਫ ਗੁਰਮੀਤ ਦੇ ਪਤੀ ਹਨ, ਉਨ੍ਹਾਂ ਦਾ ਝਗੜਾ ਹੋ ਗਿਆ | ਇਸ ਦੌਰਾਨ ਦੋਵਾਂ ‘ਚ ਹੱਥੋਂਪਾਈ ਵੀ ਹੋਈ |
ਬਲਵਿੰਦਰ ਦੀ ਪਤਨੀ ਨੇ ਆਪਣੇ ਪਤੀ ‘ਤੇ ਪੁਲਿਸ ਨਾਲ ਮਿਲ ਕੇ ਨਸ਼ੇ ਵੇਚਣ ਦ ਵੀ ਦੋਸ਼ ਲਗਾਇਆ ਹੈ | ਬਲਵਿੰਦਰ ਸਿੰਘ ਦੇ ਖ਼ਿਲਾਫ ਉਸਦੀ ਪਤਨੀ ਵੱਲੋਂ ਬਲਵਿੰਦਰ ਸਿੰਘ ਦੀ ਵੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ | ਬਲਵਿੰਦਰ ਦੀ ਪਤਨੀ ਦੀਆਂ ਦੋ ਧੀਆਂ ਹਨ ਅਤੇ ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਖਦਸ਼ਾ ਜਤਾਇਆ ਹੈ | ਉਨ੍ਹਾਂ ਕਿਹਾ ਭਰੀ ਕੋਰਟ ਦੇ ‘ਚ ਬਲਵਿੰਦਰ ਸਿੰਘ ਉਸਦੇ ਥੱਪੜ ਮਾਰ ਸਕਦਾ ਹੈ ਤਾਂ ਉਹ ਕੁਝ ਵੀ ਕਰ ਸਕਦਾ ਹੈ।
Read More: ਬਿਕਰਮ ਮਜੀਠੀਆ ਨਾਲ ਸਬੰਧਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ SIT ਬਦਲੀ