ਅੰਮ੍ਰਿਤਸਰ, 31 ਜਨਵਰੀ 2026: ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਕੁਰਲੀ (ਵਜ਼ੂ) ਕਰਨ ਵਾਲੇ ਮੁਸਲਿਮ ਨੌਜਵਾਨ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ | ਅਦਾਲਤ ਵੱਲੋਂ ਮੁਸਲਿਮ ਨੌਜਵਾਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ ਗਿਆ
ਬੀਤੀ 28 ਜਨਵਰੀ ਨੂੰ ਅਦਾਲਤ ਵੱਲੋਂ ਸੁਬਹਾਨ ਰੰਗਰੀਜ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ | ਅੱਜ ਤਿੰਨ ਦਿਨ ਦਾ ਪੁਲਿਸ ਰਿਮਾਂਡ ਪੂਰਾ ਹੋਣ ਤੇ ਅੱਜ ਮੁੜ ਕੀਤਾ ਗਿਆ ਅਦਾਲਤ ‘ਚ ਪੇਸ਼ ਕੀਤਾ ਗਿਆ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਅੰਮ੍ਰਿਤਸਰ ਦੇ ਈ ਡਿਵੀਜ਼ਨ ਥਾਣੇ ‘ਚ ਗਾਜ਼ੀਆਬਾਦ ਨਿਵਾਸੀ ਸੁਬਹਾਨ ਰਗਰੀਜ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ |
Read More: ਐਸਜੀਪੀਸੀ ਨੇ 2 ਪੁਲਿਸ ਅਧਿਕਾਰੀਆਂ ‘ਚ ਹਿਰਾਸਤ ਲਿਆ, ਹਰਿਮੰਦਰ ਸਾਹਿਬ ‘ਚ ਸੂਚਿਤ ਕੀਤੇ ਬਿਨਾਂ ਕਾਰਵਾਈ ‘ਤੇ ਭੜਕੀ




