ਸਰਬਜੀਤ ਸਿੰਘ ਸਮਾਣਾ

ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਮੋਹਾਲੀ ਦੇ ਫੇਜ਼-5 ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਮੋਹਾਲੀ, 14 ਮਾਰਚ 2026: ਆਮ ਆਦਮੀ ਪਾਰਟੀ ਆਗੂ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਫੇਜ਼-5 ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਤੇ ਮਾਰਕੀਟ ਐਸੋਸੀਏਸ਼ਨ ਫੇਜ਼-5 ਦੇ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੂੰ ਮੰਗ ਪੱਤਰ ਸੌਂਪਿਆ | ਇਸ ਮੰਗ ਪੱਤਰ ‘ਚ ਉਨ੍ਹਾਂ ਦੱਸਿਆ ਕਿ ਮਾਰਕੀਟ ਦੇ ‘ਚ ਲੇਡੀਜ ਜੈਂਟਸ ਟਾਇਲਟ ‘ਤੇ ਲੇਡੀਜ ਸਟਾਫ ਨੂੰ ਲਗਾ ਰੱਖਿਆ ਹੈ, ਇਸ ਤੋਂ ਇਲਾਵਾ ਰੇਹੜੀ-ਫੜੀ ਵੱਡੀ ਗਿਣਤੀ ‘ਚ ਲੱਗੀਆਂ ਹੋਈਆਂ ਹਨ, ਜਿਸ ਕਰਕੇ ਦੁਕਾਨਦਾਰਾਂ ਨੂੰ ਆਪਣੇ ਕੰਮ ‘ਚ ਦਿੱਕਤ ਆ ਰਹੀ ਹੈ |

ਸਰਬਜੀਤ ਸਿੰਘ ਸਮਾਣਾ

ਮਾਰਕੀਟ ਦੀ ਪਾਰਕਿੰਗਾਂ ‘ਚ ਗੱਡੀਆਂ ਸੁਚਾਰੂ ਢੰਗ ਨਾਲ ਪਾਰਕ ਨਹੀਂ ਹੁੰਦੀਆਂ, ਪੀ.ਸੀ.ਆਰ. ਪੈਟਰੋਲਿੰਗ ਨਹੀਂ ਹੁੰਦੀ ਅਤੇ ਮਾਰਕੀਟ ਦੇ ‘ਚ ਅਵਾਰਾ ਕੁੱਤੇ ਰਾਹਗੀਰਾਂ ਨੂੰ ਤੰਗ-ਪਰੇਸ਼ਾਨ ਕਰਦੇ ਹਨ | ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ‘ਚ ਸੱਤਾ ਸੰਭਾਲੀ ਬੈਠੇ ਆਗੂਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ, ਨਾ ਹੀ ਉਹ ਫੀਲਡ ਦੇ ‘ਚ ਵਿਚਰਦੇ ਹਨ |

ਉਨ੍ਹਾਂ ਨੇ ਕਿਹਾ ਕਿ ਜੈਂਟਸ ਟਾਇਲਟ ਤੇ ਲੇਡੀ ਸਟਾਫ ਦੀ ਡਿਊਟੀ ਲਗਾਉਣਾ ਬਿਲਕੁਲ ਗਲਤ ਗੱਲ ਹੈ, ਇਸ ਦੇ ਲਈ ਸੰਬੰਧਿਤ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ | ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਬਿਨਾਂ ਦੇਰੀ ਕੀਤੀਆਂ, ਇਸ ਨਾਲ ਸੰਬੰਧਿਤ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਣਾ ਚਾਹੀਦਾ ਹੈ |

ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਫੇਜ਼-5 ਦੀਆਂ ਦੋਵਾਂ ਮਾਰਕੀਟਾਂ ਦੇ ਦਾਖਲੇ ਵਾਲੀ ਸੜਕ ਟੁੱਟੀ ਹੋਈ ਹੈ, ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਇਸ ਮਾਰਕੀਟ ਦੇ ‘ਚ ਅੱਧੀ ਸੜਕ ਟੁੱਟੀ ਹੋਈ ਹੈ ਅਤੇ ਅੱਧੀ ਨੂੰ ਬਣਾਇਆ ਹੀ ਨਹੀਂ ਗਿਆ | ਇਸ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰਵਾਉਣਗੇ ਅਤੇ ਇਸ ਸਬੰਧੀ ਵਿਜਲੈਂਸ ਜਾਂਚ ਦੀ ਮੰਗ ਕੀਤੀ ਜਾਵੇਗੀ।

ਇਸ ਮੌਕੇ ਤੇ ਆਰ.ਪੀ.ਸ਼ਰਮਾ, ਬਲਾਕ ਪ੍ਰਧਾਨ, ਗੁਰਮੁੱਖ ਸਿੰਘ ਸੋਹਲ, ਹਰਪਾਲ ਸਿੰਘ ਬਰਾੜ, ਅਨੂੰ ਬੱਬਰ- ਜ਼ਿਲਾ ਕੋਆਰਡੀਨੇਟਰ, ਇਕਬਾਲ ਸਿੰਘ ਸਰਪੰਚ, ਜਗਦੇਵ ਸ਼ਰਮਾ, ਸੁਖਵਿੰਦਰ ਸਿੰਘ ਸੁੱਖਾ, ਗੁਰਵਿੰਦਰ ਸਿੰਘ ਵੀ ਹਾਜ਼ਰ ਸਨ |

Read More: ਯੂਕੇ ਦੀ ਫਰਮ ‘3 ਐਸੋਸੀਏਟਸ’ ਵੱਲੋਂ ਪੰਜਾਬ ‘ਚ 1407 ਕਰੋੜ ਰੁਪਏ ਦਾ ਨਿਵੇਸ਼

ਵਿਦੇਸ਼

Scroll to Top