July 4, 2024 11:43 pm
Omicron

ਕੋਰੋਨਾ ਦੀ ਤੀਜੀ ਲਹਿਰ ਨੇ ਦੱਖਣੀ ਅਫਰੀਕਾ ਵਿੱਚ ਦਿੱਤੀ ਦਸਤਕ, WHO ਨੇ ‘ਓਮਿਕਰੋਨ’ ਦਾ ਦਿੱਤਾ ਨਾਮ

ਚੰਡੀਗੜ੍ਹ 27 ਨਵੰਬਰ 2021: ਸੰਸਾਰ ਸਿਹਤ ਸੰਗਠਨ (WHO) ਨੇ ਦੁਨੀਆਂ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ |ਦੱਖਣੀ ਅਫਰੀਕਾ ਦੇ ਨਾਲ ਨਿਊ ਯਾਰਕ ਦੇ ਨਾਲ-ਨਾਲ ਹੋਰ ਦੇਸ਼ਾ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ |ਸੰਸਾਰ ਸਿਹਤ ਸੰਗਠਨ ਦੀ ਇੱਕ ਸਲਾਹਕਾਰ ਕਮੇਟੀ ਨੇ ਦੱਖਣ ਅਫਰੀਕਾ ਵਿੱਚ ਆਏ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਕਿਸਮ ਦੇ ਤੇਜ਼ੀ ਨਾਲ ਫੈਲਣ ਨਾਲ ਦੁਨੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡਬਲਿਊ.ਐੱਚ.ਓ. ਦੁਆਰਾ ਇਸ ਵੇਰੀਐਂਟ ਨੂੰ ਯੂਨਾਨੀ ਅੱਖਰ ਓਮਿਕਰੋਨ ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਸ਼੍ਰੇਣੀ ਵਿੱਚ ਡੈਲਟਾ ਕਿਸਮ ਦੇ ਕੋਰੋਨਾ ਵਾਇਰਸ ਨੂੰ ਵੀ ਰੱਖਿਆ ਗਿਆ ਸੀ|

ਦੱਖਣੀ ਅਫ਼ਰੀਕਾ ਵਿੱਚ ਇਹ ਵੇਰੀਐਂਟ ਬਹੁਤ ਸਾਰਿਆਂ ਸੂਬਿਆਂ ਵਿਚ ਫੈਲ ਚੁੱਕਾ ਹੈ |ਇਸ ਵੇਰੀਐਂਟ ਦਾ ਪਤਾ (SARS-COV-2) ਦੀ ਜਾਂਚ ਦੇ ਤਰੀਕੇ ਨਾਲ ਲਗਾਇਆ ਗਿਆ |ਇਸਦੇ ਚਲਦੇ ਅਮਰੀਕਾ ਤੇ ਯੂਰਪ ਨੇ ਦੱਖਣੀ ਅਫ਼ਰੀਕਾ ਦੀ ਹਵਾਈ ਸੇਵਾ ਤੇ ਵੀ ਰੋਕ ਲਗਾ ਦਿੱਤੀ ਹੈ |ਦੱਖਣੀ ਅਫਰੀਕਾ ਵਿਚ ਇਹ ਵੇਰੀਐਂਟ ਪਹਿਲਾਂ ਹੀ ਹਾਂਗਕਾਂਗ, ਬੈਲਜੀਅਮ ਅਤੇ ਬੋਤਸਵਾਨਾ ਵਿੱਚ ਸਾਹਮਣੇ ਆ ਚੁੱਕਾ ਹੈ।