ਸਿੰਗਾਪੁਰ, 20 ਮਈ 2025: Corona virus: ਜਨਵਰੀ 2020 ਤੋਂ ਕੋਵਿਡ-19 ਮਹਾਂਮਾਰੀ ਕੋਰੋਨਾਵਾਇਰਸ SARS-CoV-2 ਦੇ ਕਾਰਨ ਦੁਨੀਆ ਭਰ ‘ਚ ਫੈਲ ਗਈ ਸੀ, ਜਿਸ ਨਾਲ ਦੁਨੀਆ ਭਰ ‘ਚ ਲੱਖਾਂ ਲੋਕ ਮਾਰੇ ਗਏ ਹਨ। ਇਹ ਵਾਇਰਸ ਸਾਹ, ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਰਾਹੀਂ ਦਾਖਲ ਹੋ ਰਿਹਾ ਸੀ।
ਕੁਝ ਸਮੇਂ ਤੋਂ ਇਸ ਦੇ ਮਾਮਲੇ ਰਿਪੋਰਟ ਨਹੀਂ ਹੋ ਰਹੇ ਸਨ ਪਰ ਹਾਲ ਹੀ ‘ਚ ਸਿੰਗਾਪੁਰ (Singapore) ਅਤੇ ਹਾਂਗਕਾਂਗ ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ‘ਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੇ ਭਾਰਤ ‘ਚ ਵੀ ਚਿੰਤਾ ਵਧਾ ਦਿੱਤੀ ਹੈ।
ਅੱਜ ਮੁੰਬਈ ‘ਚ ਵੀ 53 ਮਾਮਲੇ ਸਾਹਮਣੇ ਆਏ ਹਨ। ਅਜਿਹੀ ਸਥਿਤੀ ‘ਚ ਬ੍ਰਹਨਮੁੰਬਈ ਨਗਰ ਨਿਗਮ (BMC) ਨੇ ਏਸ਼ੀਆ ਦੇ ਕੁਝ ਹਿੱਸਿਆਂ ‘ਚ ਵਧ ਰਹੇ ਮਾਮਲਿਆਂ ਦੇ ਬਾਵਜੂਦ ਸ਼ਾਂਤੀ ਬਣਾਈ ਰੱਖਣ ਅਤੇ ਨਿਗਰਾਨੀ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੂੰ ਕੋਵਿਡ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਡਾਕਟਰੀ ਸਹਾਇਤਾ ਲੈਣ।
ਸਿੰਗਾਪੁਰ (Singapore) ਅਤੇ ਹਾਂਗਕਾਂਗ (Hong Kong) ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ‘ਚ ਕੋਵਿਡ-19 ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਉੱਥੋਂ ਦੇ ਸਿਹਤ ਅਧਿਕਾਰੀ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਨੇਸ਼ਨ ਥਾਈਲੈਂਡ ਨੇ ਦੱਸਿਆ ਕਿ ਹਾਂਗਕਾਂਗ ‘ਚ 3 ਮਈ ਨੂੰ ਸਮਾਪਤ ਹਫ਼ਤੇ ਦੌਰਾਨ ਕੋਵਿਡ-19 (Corona virus) ਦੇ 31 ਗੰਭੀਰ ਮਾਮਲੇ ਸਾਹਮਣੇ ਆਏ ਸਨ। ਸਿੰਗਾਪੁਰ ‘ਚ ਸਿਹਤ ਮੰਤਰਾਲੇ ਅਤੇ ਸੰਚਾਰੀ ਰੋਗ ਏਜੰਸੀ ਨੇ ਕਿਹਾ ਕਿ 27 ਅਪ੍ਰੈਲ ਤੋਂ 3 ਮਈ ਦੇ ਹਫ਼ਤੇ ਲਈ ਕੋਵਿਡ-19 ਮਾਮਲਿਆਂ ਦੀ ਅਨੁਮਾਨਿਤ ਗਿਣਤੀ 14,200 ਸੀ, ਅਤੇ ਪਿਛਲੇ ਹਫ਼ਤੇ ਇਹ ਅੰਕੜਾ 11,100 ਸੀ।
ਇੱਕ ਪ੍ਰੈਸ ਰਿਲੀਜ਼ ‘ਚ ਹਾਂਗਕਾਂਗ ਦੇ ਸਿਹਤ ਸੁਰੱਖਿਆ ਕੇਂਦਰ ਦੇ ਕੰਟਰੋਲਰ ਐਡਵਿਨ ਨੇ ਕਿਹਾ: ‘ਜਦੋਂ ਤੋਂ ਆਮ ਸਥਿਤੀ ਬਹਾਲ ਹੋਈ ਹੈ, ਹਾਂਗਕਾਂਗ ‘ਚ ਹਰ 6 ਤੋਂ 9 ਮਹੀਨਿਆਂ ‘ਚ ਸਰਗਰਮ ਕੋਵਿਡ-19 ਮਾਮਲਿਆਂ ਇਕ ਲਹਿਰ ਦੇਖੀ ਗਈ, ਜੋ ਕਿ ਘੱਟੋ-ਘੱਟ ਅਗਲੇ ਕੁਝ ਹਫ਼ਤਿਆਂ ਤੱਕ ਸਿਖਰ ‘ਤੇ ਰਹਿਣ ਦੀ ਸੰਭਾਵਨਾ ਹੈ |
ਇਸ ਵਾਰ ਓਮੀਕਰੋਨ ਦੇ ਨਵੇਂ ਰੂਪ JN1 ਅਤੇ ਇਸਦੇ ਉਪ-ਰੂਪ LF7 ਅਤੇ NB1.8 ਨੂੰ ਲਾਗ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਨਵੇਂ ਰੂਪ ਪਹਿਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ ਜਾਂ ਤੇਜ਼ੀ ਨਾਲ ਫੈਲ ਰਹੇ ਹਨ। ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਇਸ ਲਹਿਰ ਦਾ ਅਸਰ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ‘ਤੇ ਪੈ ਸਕਦਾ ਹੈ।
Read More: ਬਿੱਗ ਬੌਸ ਫੇਮ ਸ਼ਿਲਪਾ ਸ਼ਿਰੋਡਕਰ ਹੋਈ ਕੋਰੋਨਾ ਵਾਇਰਸ ਦਾ ਸ਼ਿਕਾਰ