ਪਟਿਆਲਾ 3 ਜਨਵਰੀ 2022: ਦੇਸ਼ ਵਿਚ ਇਕ ਵਾਰੀ ਫਿਰ ਕੋਰੋਨਾ (Corona) ਆਪਣੇ ਪੈਰ ਪਸਾਰ ਰਿਹਾ ਹੈ ਅਤੇ ਹੁਣ ਓਮੀਕਰੋਨ ਵਾਇਰਸ ਤੇਜ਼ੀ ਨਾਲ ਫੈਲ ਰਿਹੈ ਇਸ ਦੇ ਚੱਲਦਿਆਂ ਹੁਣ ਭਾਰਤ ਸਰਕਾਰ ਵੱਲੋਂ 15 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਲਈ ਅੱਜ ਤੋਂ ਕੋਰੋਨਾ (Corona) ਵੈਕਸੀਨ ਲਗਾਉਣ ਦਾ ਆਗਾਜ਼ ਕਰ ਦਿੱਤਾ ਗਿਆ ਇਸ ਦੇ ਚੱਲਦਿਆਂ ਪਟਿਆਲਾ ਦੀ ਮਾਡਲ ਟਾਊਨ ਵਿਖੇ ਸਥਿਤ ਸਰਕਾਰੀ ਡਿਸਪੈਂਸਰੀ ਵਿਖੇ 15 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਵੈਕਸੀਨ ਲਗਵਾਈ ਗਈ ਹੈ ਜਿਥੇ ਇਨ੍ਹਾਂ ਬੱਚਿਆਂ ਵਿੱਚ ਵੈਕਸੀਨ ਲੋਨ ਲਈ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਗੱਲਬਾਤ ਕਰਦਿਆਂ ਨਰ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਬੇਸਬਰੀ ਨਾਲ ਵੈਕਸੀਨ ਲਗਾਉਣ ਦਾ ਇੰਤਜ਼ਾਰ ਸੀ ਅਤੇ ਅੱਜ ਇਸ ਦੀ ਸ਼ੁਰੂਆਤ ਹੋਈ ਹੈ ਅਤੇ ਅੱਜ ਉਨ੍ਹਾਂ ਵੱਲੋਂ ਇਹ ਵੈਕਸੀਨ ਲਗਵਾਈ ਗਈ ਹੈ ਉੱਥੇ ਹੀ ਇਨ੍ਹਾਂ ਬੱਚਿਆਂ ਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਇਹ ਵੈਕਸੀਨ ਲਵਾਉਣੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ
ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕੋਰੋਨਾ ਦੀ ਦੂਜੀ ਡੋਜ਼ ਲਗਾਉਣ ਦੇ ਸਖਤ ਨਿਰਦੇਸ਼ ਦਿੱਤੇ ਗਏ ਅਤੇ ਸਰਕਾਰ ਵੱਲੋਂ ਦਿੱਤੇ ਗਏ ਇਨ੍ਹਾਂ ਨਿਰਦੇਸ਼ਾਂ ਵਿੱਚ ਮੁਲਾਜ਼ਮਾਂ ਨੂੰ ਸਾਫ ਕਰ ਦਿੱਤਾ ਗਿਆ ਕਿ ਜੇਕਰ ਕੋਈ ਮੁਲਾਜ਼ਮ ਦੂਜੀ ਡੋਜ਼ ਨਹੀਂ ਲਗਾਏਗਾ ਤਾਂ ਉਸਦੀ ਤਨਖ਼ਾਹ ਨਹੀਂ ਆਵੇਗੀ| ਜਿਸ ਦੇ ਚਲਦਿਆਂ ਅੱਜ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਇਹ ਵੈਕਸੀਨ ਲਗਾਉਣ ਲਈ ਪਹੁੰਚੇ ਉੱਥੇ ਹੀ ਮਾਡਲ ਟਾਊਨ ਡਿਸਪੈਂਸਰੀ ਵਿਖੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਸ਼ਰ੍ਹੇਆਮ ਦਿਖਾਈ ਦਿੱਤੀਆਂ ਜਿੱਥੇ ਕੋਰੋਨਾ ਵੈਕਸੀਨ ਲਗਾਉਣ ਆਏ ਵਿਅਕਤੀਆਂ ਦੀਆਂ ਵੱਡੀਆਂ ਲਾਈਨਾਂ ਇਸ ਡਿਸਪੈਂਸਰੀ ਵਿਚ ਦੇਖਣ ਨੂੰ ਮਿਲੀਆਂ ਦੱਸ ਦੇਈਏ ਕਿ ਬੀਤੇ ਦਿਨੀਂ ਪਟਿਆਲਾ ਦੀ ਥਾਪਰ ਯੂਨੀਵਰਸਿਟੀ ਵਿੱਚ ਇੱਕ ਵਧੇਰੇ ਇਕੱਠ ਕਰਕੇ ਵਿਦਿਆਰਥੀਆਂ ਵੱਲੋਂ ਪਾਰਟੀ ਕੀਤੀ ਗਈ ਸੀ ਅਤੇ ਹੁਣ ਸਿਹਤ ਵਿਭਾਗ ਜੋ ਕਿ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਾ ਹੈ, ਪਰ ਸਿਹਤ ਵਿਭਾਗ ਦੀ ਇਸ ਡਿਸਪੈਂਸਰੀ ਵਿਚ ਕੋਰੋਨਾ ਨਿਯਮਾਂ ਨੂੰ ਲੈ ਕੇ ਜਿੱਥੇ ਕੋਈ ਵੀ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦਾ ਦਿਖਾਈ ਨਹੀਂ ਦਿੱਤਾ ਅਤੇ ਇੱਕਾ ਦੁੱਕਾ ਲੋਕਾਂ ਨੂੰ ਛੱਡ ਕੇ ਕਿਸੇ ਵਿਅਕਤੀ ਦੇ ਮੂੰਹ ਤੇ ਮਾਸਕ ਤੱਕ ਨਹੀਂ ਦਿਸਿਆ |