July 7, 2024 5:32 am
ਸਕੂਲਾਂ ਤੇ ਛਾਇਆ ਕੋਰੋਨਾ

ਸਕੂਲਾਂ ਤੇ ਛਾਇਆ ਕੋਰੋਨਾ ਦਾ ਕਹਿਰ ,ਕਈ ਸਕੂਲਾਂ ਨੂੰ ਬੰਦ ਕਰਨ ਦੇ ਮਿਲੇ ਆਦੇਸ਼

ਚੰਡੀਗੜ੍ਹ ,12 ਅਗਸਤ 2021 : ਦੇਸ਼ ਜਿੱਥੇ ਲੰਬੇ ਸਮੇਂ ਬਾਅਦ ਕੋਰੋਨਾ ਮਹਾਮਾਰੀ ਤੇ ਉੱਪਰ ਉੱਠ ਹੀ ਰਿਹਾ ਸੀ | ਲੋਕਾਂ ਦੇ ਕੰਮਕਾਰ ਚਲਣੇ ਸ਼ੁਰੂ ਹੋ ਰਹੇ ਸੀ ,ਬੱਚਿਆਂ ਦੇ ਸਕੂਲ ਅਜੇ ਖੁਲ੍ਹ ਹੀ ਰਹੇ ਸੀ ਕਿ ਉੱਥੇ ਹੀ ਮੁੜ ਤੋਂ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | 2 ਅਗਸਤ ਨੂੰ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਸਾਰੇ ਸਕੂਲ ਖੋਲ ਦਿੱਤੇ ਜਾਣ ਪਰ ਸਕੂਲ ਖੁੱਲਣ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਕੇਸ ਕੋਰੋਨਾ ਪੋਜ਼ਿਟੀਵੇ ਪਾਏ ਗਏ ਹਨ |

ਜਿਸ ਤੋਂ ਬਾਅਦ ਸਰਕਾਰ ਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਆਏ ਦਿਨੀਂ ਸਕੂਲਾਂ ਤੋਂ ਖਬਰਾਂ ਆ ਰਹੀਆਂ ਹਨ ਕਿ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ | ਜਿਸ ਨੂੰ ਲੈ ਕੇ ਸਰਕਾਰ ਨੇ ਸਕੂਲਾਂ ‘ਚ ਸੈਂਪਲਿੰਗ ਕਰਨ ਦੇ ਉਦੇਸ਼ ਦਿੱਤੇ ਹਨ ਅਤੇ ਜਿਹੜੇ ਸਕੂਲਾਂ ‘ਚ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ | ਉਹਨਾਂ ਸਕੂਲਾਂ ਨੂੰ ਬੰਦ ਕਰਨ ਲਈ ਕਹਿ ਦਿੱਤਾ ਗਿਆ ਹੈ |

ਅੱਜ ਨਾਭਾ ਦੇ ਸਕੂਲ ‘ਚ 1300 ਦੇ ਕਰੀਬ ਵਿਦਿਆਰਥੀ ਸਕੂਲ ਪੁੱਜੇ ਸੀ ,ਜਿੱਥੇ 6ਵੀਂ ਜਮਾਤ ਦੀ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਪਾਈ ਗਈ ਜਿਸ ਮਗਰੋਂ ਸਕੂਲ ਬੰਦ ਕਰਕੇ ਸਾਰੇ ਸਟਾਫ ਤੇ ਵਿਦਿਆਰਥੀਆਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜ ਦਿੱਤੇ ਗਏ ਹਨ | ਇਸ ਤੋਂ ਬਾਅਦ ਸਕੂਲਾਂ ਦੇ ਵਿੱਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ |