ਚੰਡੀਗੜ੍ਹ, 25 ਮਈ 2023: ਕਰਨਾਟਕ ਤੋਂ ਬਾਅਦ ਹੁਣ ਤਾਮਿਲਨਾਡੂ ‘ਚ ਵੀ ਅਮੂਲ ਦੇ ਦੁੱਧ (Amul milk) ਦੀ ਐਂਟਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਮਾਮਲਾ ਇੰਨਾ ਵੱਧ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੂੰ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਣਾ ਪਿਆ। ਦਰਅਸਲ, ਸੀਐਮ ਸਟਾਲਿਨ ਨੇ ਇੱਕ ਪੱਤਰ ਲਿਖ ਕੇ ਤਾਮਿਲਨਾਡੂ ਦੇ ਆਵਿਨ ਦੇ ਮਿਲਕ ਸ਼ੈੱਡ ਖੇਤਰ ਤੋਂ ਅਮੂਲ ਨੂੰ ਦੁੱਧ ਦੀ ਖਰੀਦ ਤੋਂ ਰੋਕਣ ਲਈ ਤੁਰੰਤ ਦਖਲ ਦੇਣ ਦੀ ਬੇਨਤੀ ਕੀਤੀ ਹੈ |
ਜ਼ਿਕਰਯੋਗ ਹੈ ਕਿ ਕਰਨਾਟਕ ‘ਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਦੁੱਧ ਉਤਪਾਦਕ ਦੋ ਬ੍ਰਾਂਡਾਂ ਨੂੰ ਲੈ ਕੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਸੀ। ਹਾਲ ਹੀ ‘ਚ ਅਮੂਲ ਨੇ ਕਰਨਾਟਕ ‘ਚ ਆਪਣੀ ਐਂਟਰੀ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਅਤੇ ਜੇਡੀਐੱਸ ਨੇ ਦੋਸ਼ ਲਾਇਆ ਕਿ ਸਰਕਾਰ ਸਥਾਨਕ ਬ੍ਰਾਂਡ ਨੰਦਿਨੀ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।
ਇਸ ਦੇ ਨਾਲ ਹੀ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਹਰ ਗੱਲ ‘ਚ ਰਾਜਨੀਤੀ ਕਰਦੀ ਹੈ। ਇਸ ਦੌਰਾਨ ਬੈਂਗਲੁਰੂ ਵਿੱਚ ਇੱਕ ਹੋਟਲ ਐਸੋਸੀਏਸ਼ਨ, ਬ੍ਰੁਹਤ ਬੈਂਗਲੁਰੂ ਹੋਟਲਜ਼ ਐਸੋਸੀਏਸ਼ਨ ਨੇ ਸ਼ਹਿਰ ਵਿੱਚ ਅਮੂਲ ਉਤਪਾਦਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਕਰਨਾਟਕ ਦੇ ਕਿਸਾਨਾਂ ਦੇ ਸਮਰਥਨ ਲਈ ਸਿਰਫ ਸਥਾਨਕ ਬ੍ਰਾਂਡ ਨੰਦਿਨੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਅਮੂਲ ਬ੍ਰਾਂਡ ਨੂੰ ਲੈ ਕੇ ਕੀ ਹੈ ਵਿਵਾਦ?
ਦੇਸ਼ ਦੀ ਸਭ ਤੋਂ ਵੱਡੀ ਦੁੱਧ ਉਤਪਾਦਕ ਕੰਪਨੀਆਂ ਵਿੱਚੋਂ ਇੱਕ ਅਮੂਲ ਅਤੇ ਕਰਨਾਟਕ ਵਿੱਚ ਇੱਕamo ਸਥਾਨਕ ਬ੍ਰਾਂਡ ਨੰਦਿਨੀ ਵਿਚਕਾਰ ਵਿਵਾਦ ਦੀ ਸਥਿਤੀ ਸ਼ੁਰੂ ਹੋ ਗਈ ਹੈ । ਦਰਅਸਲ, 5 ਅਪ੍ਰੈਲ ਨੂੰ ਗੁਜਰਾਤ ਕੋਆਪ੍ਰੇਟਿਵ ਮਿਲਕ ਫੈਡਰੇਸ਼ਨ (GCMMF), ਜੋ ਅਮੂਲ ਬ੍ਰਾਂਡ Amul milk) ਦੇ ਤਹਿਤ ਆਪਣੇ ਡੇਅਰੀ ਉਤਪਾਦ ਵੇਚਦੀ ਹੈ, ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਉਹ ਕਰਨਾਟਕ ਵਿੱਚ ਐਂਟਰੀ ਲਈ ਤਿਆਰ ਹੈ। ਅਮੂਲ ਦੇ ਇਸ ਟਵੀਟ ਤੋਂ ਬਾਅਦ ਕਰਨਾਟਕ ‘ਚ ਵੀ ਸਿਆਸਤ ਸ਼ੁਰੂ ਹੋ ਗਈ ਹੈ।