Afghan minister

ਅਫਗਾਨਿਸਤਾਨ ਮੰਤਰੀ ਦੀ ਪ੍ਰੈਸ ਕਾਨਫਰੰਸ ‘ਚ ਮਹਿਲਾ ਪੱਤਰਕਾਰਾਂ ਨੂੰ ਰੋਕਣ ‘ਤੇ ਵਧਿਆ ਵਿਵਾਦ

ਦੇਸ਼, 11 ਅਕਤੂਬਰ 2025: ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਵੱਲੋਂ ਕੀਤੀ ਪ੍ਰੈਸ ਕਾਨਫਰੰਸ ‘ਚ ਮਹਿਲਾ ਪੱਤਰਕਾਰਾਂ ਨੂੰ ਰੋਕਣ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ, “ਸਾਡੇ ਦੇਸ਼ ਦੀਆਂ ਕੁਝ ਸਭ ਤੋਂ ਸਮਰੱਥ ਔਰਤਾਂ ਨੂੰ ਭਾਰਤ ‘ਚ ਕਿਵੇਂ ਅਪਮਾਨਿਤ ਹੋਣ ਦਿੱਤਾ ਜਾ ਸਕਦਾ ਹੈ ? ਜਦੋਂ ਔਰਤਾਂ ਦੇਸ਼ ਦੀ ਰੀੜ੍ਹ ਦੀ ਹੱਡੀ ਅਤੇ ਮਾਣ ਹਨ “|

ਇਸ ਵਿਵਾਦ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦੀ ਪ੍ਰੈਸ ਕਾਨਫਰੰਸ ‘ਚ ਉਸਦੀ ਕੋਈ ਭੂਮਿਕਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਸੀ। ਪ੍ਰੈਸ ਕਾਨਫਰੰਸ ਅਫਗਾਨ ਦੂਤਾਵਾਸ ‘ਚ ਹੋਈ।

ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਦੇ ਸੱਤ ਦਿਨਾਂ ਦੌਰੇ ‘ਤੇ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਦੋਂ ਉਹ ਦਿੱਲੀ ਪਹੁੰਚੇ ਤਾਂ ਮੁੰਬਈ ‘ਚ ਅਫਗਾਨ ਕੌਂਸਲ ਜਨਰਲ ਨੇ 10 ਅਕਤੂਬਰ ਨੂੰ ਚੋਣਵੇਂ ਪੱਤਰਕਾਰਾਂ ਨੂੰ ਸੱਦਾ ਭੇਜਿਆ ਸੀ। ਅਫਗਾਨ ਦੂਤਾਵਾਸ ਭਾਰਤ ਸਰਕਾਰ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ।

ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ, ਅਮੀਰ ਮੁਤੱਕੀ, 9 ਅਕਤੂਬਰ ਤੋਂ ਭਾਰਤ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕੀਤੀ। ਬੈਠਕ ਤੋਂ ਬਾਅਦ ਕੋਈ ਸਾਂਝੀ ਪ੍ਰੈਸ ਕਾਨਫਰੰਸ ਨਹੀਂ ਹੋਈ। ਅਫਗਾਨ ਮੰਤਰੀ ਨੇ ਅਫਗਾਨ ਦੂਤਾਵਾਸ ‘ਚ ਇਕੱਲੇ ਮੀਡੀਆ ਨਾਲ ਗੱਲ ਕੀਤੀ।

ਹਾਲਾਂਕਿ, ਪ੍ਰੈਸ ਕਾਨਫਰੰਸ ‘ਚ ਸਿਰਫ਼ ਚੋਣਵੇਂ ਪੁਰਸ਼ ਪੱਤਰਕਾਰ ਅਤੇ ਅਫਗਾਨ ਦੂਤਾਵਾਸ ਦੇ ਅਧਿਕਾਰੀ ਹੀ ਸ਼ਾਮਲ ਹੋਏ। ਪ੍ਰੈਸ ਕਾਨਫਰੰਸ ‘ਚ ਕੋਈ ਵੀ ਮਹਿਲਾ ਪੱਤਰਕਾਰ ਨਹੀਂ ਸੀ। ਕਈ ਮਹਿਲਾ ਪੱਤਰਕਾਰਾਂ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦਾਖਲੇ ਤੋਂ ਮਨ੍ਹਾ ਕੀਤਾ ਗਿਆ ਸੀ।

Read More: ਭਾਰਤ ਖ਼ਿਲਾਫ ਕਿਸੇ ਨੂੰ ਵੀ ਆਪਣੀ ਧਰਤੀ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ: ਅਫਗਾਨਿਸਤਾਨ

Scroll to Top