ਚੰਡੀਗੜ੍ਹ, 27 ਜਨਵਰੀ 2023: 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇੱਕ ਦਸਤਾਵੇਜ਼ੀ ਡਾਕੂਮੈਂਟਰੀ ਦੀ ਸਕ੍ਰੀਨਿੰਗ ਨੂੰ ਲੈ ਕੇ ਵਿਵਾਦ ਹੁਣ ਭਖਦਾ ਜਾ ਰਿਹਾ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਕਟਰ ਰਜਨੀ ਅੱਬੀ ਨੇ ਪਹਿਲਾਂ ਹੀ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ ਇਸ ਸਬੰਧੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬੀਬੀਸੀ ਦਸਤਾਵੇਜ਼ੀ ਵਿਵਾਦ ਜੇਐਨਯੂ ਅਤੇ ਜਾਮੀਆ ਤੋਂ ਲੈ ਕੇ ਦਿੱਲੀ ਯੂਨੀਵਰਸਿਟੀ ਤੱਕ ਫੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ NSUI ਕੇਰਲਾ ਵੱਲੋਂ ਅੱਜ ਸ਼ਾਮ 4:00 ਵਜੇ ਆਰਟਸ ਫੈਕਲਟੀ ਵਿਖੇ ਸਕਰੀਨਿੰਗ ਦਾ ਸਮਾਂ ਦਿੱਤਾ ਸੀ, ਪਰ ਇਸ ਦਾ ਪ੍ਰਬੰਧ ਨਹੀਂ ਹੋ ਸਕਿਆ। ਗੇਟ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਹੈ ਤਾਂ ਜੋ ਕੋਈ ਝਗੜਾ ਨਾ ਹੋਵੇ। ਪੁਲਿਸ ਨੇ ਧਾਰਾ 144 ਵੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।