ਚੰਡੀਗੜ੍ਹ, 26 ਮਾਰਚ 2025: ਆਗਰਾ ‘ਚ ਅੱਜ ਸਪਾ ਸੰਸਦ ਮੈਂਬਰ ਦੇ ਰਾਣਾ ਸਾਂਗਾ (Rana Sanga) ਬਾਰੇ ਦਿੱਤੇ ਬਿਆਨ ‘ਤੇ ਵਿਵਾਦ ਖੜ੍ਹਾ ਹੋ ਗਿਆ | ਕਰਨੀ ਸੈਨਾ ਦੇ ਵਰਕਰਾਂ ਨੇ ਅੱਜ ਆਗਰਾ ਦੇ ਸਪਾ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਦੇ ਘਰ ‘ਤੇ ਹਮਲਾ ਕਰ ਦਿੱਤਾ, ਦਰਅਸਲ ਨੇ ਸਪਾ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਨੇ ਰਾਜ ਸਭਾ ‘ਚ ਰਾਣਾ ਸਾਂਗਾ ਨੂੰ ਗੱਦਾਰ ਕਿਹਾ ਸੀ। ਅੱਜ 1000 ਤੋਂ ਵੱਧ ਵਰਕਰ ਬੁਲਡੋਜ਼ਰ ਲੈ ਕੇ ਸੰਸਦ ਮੈਂਬਰ ਦੀ ਰਿਹਾਇਸ਼ ‘ਤੇ ਪਹੁੰਚੇ। ਉੱਥੇ ਭਾਰੀ ਭੰਨਤੋੜ ਅਤੇ ਪੱਥਰਬਾਜ਼ੀ ਹੋਈ। ਇਸ ਝੜੱਪ ‘ਚ ਕਈ ਪੁਲਿਸ ਵਾਲੇ ਜ਼ਖਮੀ ਹੋ ਗਏ।
ਕਰਨੀ ਸੈਨਾ ਦੇ ਵਰਕਰਾਂ ਨੇ ਸੰਸਦ ਮੈਂਬਰ ਦੇ ਘਰ ਦੇ ਬਾਹਰ ਰੱਖੀਆਂ 40 ਤੋਂ 50 ਕੁਰਸੀਆਂ ਤੋੜ ਦਿੱਤੀਆਂ। ਉਨ੍ਹਾਂ ਨੇ ਮੁੱਖ ਗੇਟ ਤੋੜ ਕੇ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ। ਕਾਰਕੁਨਾਂ ਨੇ ਸੰਸਦ ਮੈਂਬਰ ਦੇ ਘਰ ਦੇ ਬਾਹਰ ਖੜ੍ਹੇ 10 ਤੋਂ ਵੱਧ ਵਾਹਨਾਂ ਦੀ ਭੰਨਤੋੜ ਕੀਤੀ।
ਇਸ ਦੌਰਾਨ ਜਦੋਂ ਪੁਲਿਸ ਨੇ ਲਾਠੀਚਾਰਜ ਦੀ ਵਰਤੋਂ ਕੀਤੀ ਗਈ, ਤਾਂ ਭਗਦੜ ਮਚ ਗਈ। ਇਸ ਦੌਰਾਨ ਪੱਥਰਬਾਜ਼ੀ ਵੀ ਹੋਈ। ਦੱਸਿਆ ਜਾ ਰਿਹਾ ਹੈ ਕਿ ਪੱਥਰਬਾਜ਼ੀ ‘ਚ ਇੰਸਪੈਕਟਰ ਸਮੇਤ ਕਈ ਪੁਲਿਸ ਵਾਲੇ ਜ਼ਖਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਮੌਕੇ ‘ਤੇ ਵਾਧੂ ਪੁਲਿਸ ਫੋਰਸ ਬੁਲਾਈ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਤਾਕਤ ਦੀ ਵਰਤੋਂ ਕੀਤੀ।
ਸਪਾ ਦੇ ਸੰਸਦ ਮੈਂਬਰ ਦਾ ਬਿਆਨ
ਦਰਅਸਲ, ਸਪਾ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ (SP MP Ramji Lal Suman) ਨੇ 21 ਮਾਰਚ ਨੂੰ ਰਾਜ ਸਭਾ ‘ਚ ਕਿਹਾ ਸੀ, ‘ਇਹ ਭਾਜਪਾ ਦੇ ਲੋਕਾਂ ਦਾ ਤਕੀਆ ਕਲਾਮ ਹੋ ਗਿਆ ਹੈ ਕਿ ਮੁਸਲਮਾਨਾਂ ‘ਚ ਬਾਬਰ ਦਾ ਡੀਐਨਏ ਹੈ।’ ਫਿਰ ਹਿੰਦੂਆਂ ‘ਚ ਕਿਸਦਾ ਡੀਐਨਏ ਹੈ? ਬਾਬਰ ਨੂੰ ਕੌਣ ਲੈ ਕੇ ਆਇਆ? ਰਾਣਾ ਸਾਂਗਾ ਇਬਰਾਹਿਮ ਲੋਧੀ ਨੂੰ ਹਰਾਉਣ ਲਈ ਬਾਬਰ ਨੂੰ ਭਾਰਤ ਲਿਆਇਆ ਸੀ।
ਉਨ੍ਹਾਂ ਕਿਹਾ ਕਿ ਜੇਕਰ ਮੁਸਲਮਾਨ ਬਾਬਰ ਦੇ ਵੰਸ਼ਜ ਹਨ ਤਾਂ ਤੁਸੀਂ (ਹਿੰਦੂ) ਗੱਦਾਰ ਰਾਣਾ ਸਾਂਗਾ ਦੇ ਵੰਸ਼ਜ ਹੋ। ਇਹ ਭਾਰਤ ‘ਚ ਹੀ ਫੈਸਲਾ ਹੋਣਾ ਚਾਹੀਦਾ ਹੈ। ਉਹ ਬਾਬਰ ਦੀ ਆਲੋਚਨਾ ਕਰਦੇ ਹਨ, ਰਾਣਾ ਸਾਂਗਾ (Rana Sanga) ਦੀ ਨਹੀਂ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ‘ਚ ਅੰਗਰੇਜ਼ਾਂ ਦੀ ਸੇਵਾ ਕੀਤੀ। ਭਾਰਤ ਦੇ ਮੁਸਲਮਾਨ ਬਾਬਰ ਨੂੰ ਆਪਣਾ ਆਦਰਸ਼ ਨਹੀਂ ਮੰਨਦੇ। ਉਹ ਮੁਹੰਮਦ ਸਾਹਿਬ ਅਤੇ ਸੂਫ਼ੀ ਪਰੰਪਰਾ ਨੂੰ ਆਦਰਸ਼ ਮੰਨਦਾ ਹਨ।
ਜਿਕਰਯੋਗ ਇਹ ਕਿ ਰਾਣਾ ਸਾਂਗਾ (ਮਹਾਰਾਣਾ ਸਾਂਗਾ ਸਿੰਘ) ਨੇ 1509 ਤੋਂ 1528 ਤੱਕ ਰਾਜਸਥਾਨ ਦੇ ਮੇਵਾੜ ‘ਤੇ ਰਾਜ ਕੀਤਾ ਸੀ। ਉਹ ਉਦੈਪੁਰ ‘ਚ ਸਿਸੋਦੀਆ ਰਾਜਪੂਤ ਰਾਜਵੰਸ਼ ਦਾ ਰਾਜਾ ਅਤੇ ਰਾਣਾ ਰਾਇਮਲ ਦਾ ਸਭ ਤੋਂ ਛੋਟਾ ਪੁੱਤਰ ਸੀ। ਰਾਣਾ ਸਾਂਗਾ ਨੇ ਮੇਵਾੜ ਸਾਮਰਾਜ ਦਾ ਵਿਸਥਾਰ ਕੀਤਾ ਸੀ।
Read More: ਸੁਖਦੇਵ ਸਿੰਘ ਗੋਗਾਮੇੜੀ ਕਤਲ ਮਾਮਲੇ ‘ਚ ਦੋਵੇਂ ਸ਼ੂਟਰ ਗ੍ਰਿਫ਼ਤਾਰ, ਪੰਜਾਬ ਪੁਲਿਸ ਵੱਲੋਂ ਵੀ ਵੱਡਾ ਖ਼ੁਲਾਸਾ