Guest Teacher

ਗੇਸਟ ਟੀਚਰਾਂ ਦੇ ਠੇਕੇ ਨੂੰ ਸਾਲ ਦਰ ਸਾਲ ਵਧਾਇਆ: ਹਰਿਆਣਾ ਸਿੱਖਿਆ ਮੰਤਰੀ ਕੰਵਰਪਾਲ

ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਸਕੂਲ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਗੇਸਟ ਟੀਚਰ (Guest Teacher) ਦੀ ਸੇਵਾਵਾਂ ਹਰਿਆਣਾ ਗੇਸਟ ਟੀਚਰ ਸੇਵਾ ਐਕਟ, 2019 ਤਹਿਤ ਕਵਰ ਕੀਤੀ ਗਈ ਹੈ। ਐਕਟ ਅਨੁਸਾਰ ਇਸ ਐਕਟ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ ਕੰਮ ਕਰ ਰਹੇ ਅਧਿਆਪਕ ਸੇਵਾਮੁਕਤ ਦੀ ਊਮਰ ਤੱਕ ਵਿਭਾਗ ਵਿਚ ਕੰਮ ਕਰਦੇ ਰਹਿਣਗੇ ਭਲੇ ਹੀ ਉਨ੍ਹਾਂ ਦੀ ਨਿਯੁਕਤੀ ਦਾ ਢੰਗ ਜਾਂ ਸੇਵਾ ਦਾ ਸਮੇਂ ਕੁੱਝ ਵੀ ਹੋਵੇ।

ਕੰਵਰ ਪਾਲ ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਧਾਇਕ ਸੁਰੇਂਦਰ ਪੰਵਾਰ ਵੱਲੋਂ ਚੁੱਕੇ ਗਏ ਇਕ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿਚ ਗੇਸਟ ਟੀਚਰਾਂ ਨੁੰ ਸਾਲ 2005 ਵਿਚ ਇਕ ਵਿਸ਼ੇਸ਼ ਸਮੇਂ ਲਈ ਯਾਨੀ ਜਰੂਰਤ ਅਨੁਸਾਰ ਜਾਂ ਮਨਜ਼ੂਰ ਖਾਲੀ ਅਹੁਦਿਆਂ ਦੇ ਵਿਰੁੱਧ ਨਿਯਮਤ ਅਧਿਆਪਕਾਂ ਦੀ ਨਿਯੁਕਤੀ ਹੋਣ ਤੱਕ ਸਮਝੌਤੇ ਦੇ ਆਧਾਰ ‘ਤੇ ਸੇਵਾ ਵਿਚ ਰੱਖਿਆ ਗਿਆ ਸੀ ਅਤੇ ਗੇਸਟ ਟੀਚਰਾਂ ਦਾ ਮਾਣਭੱਤਾ ਪੀਰਿਅਡ ਅਧਾਰ ‘ਤੇ ਤੈਅ ਕੀਤਾ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਦੇ ਸਮਝੌਤੇ ਨੂੰ ਜ਼ਰੂਰਤ ਆਧਾਰ ‘ਤੇ ਨਵੀਨੀਕ੍ਰਿਤ ਕਰਦੇ ਹੋਏ ਸਮੇਂ-ਸਮੇਂ ਮਾਣਭੱਤਾ ਵਧਾਇਆ ਗਿਆ।

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਗੇਸਟ ਟੀਚਰਾਂ (Guest Teacher) ਨੂੰ 1 ਅਪ੍ਰੈਲ, 2009 ਤੋਂ ਠੇਕਾ ਅਧਿਆਪਕ ਮੰਨਿਆ ਗਿਆ ਅਤੇ ਊਨ੍ਹਾਂ ਦਾ ਮਾਣਭੱਤਾ ਵੀ ਮਹੀਨਾ ਆਧਾਰ ‘ਤੇ ਤੈਅ ਕਰ ਦਿੱਤਾ ਗਿਆ ਉਸ ਦੇ ਬਾਅਦ ਗੇਸਟ ਟੀਚਰਾਂ ਦੇ ਠੇਕੇ ਨੂੰ ਸਾਲ ਦਰ ਸਾਲ ਵਧਾਇਆ ਗਿਆ ਹੈ ਅਤੇ ਸਮੇਂ -ਸਮੇਂ ‘ਤੇ ਉਨ੍ਹਾਂ ਦਾ ਮਾਣਭੱਤਾ ਵੀ ਵਧਾਇਆ ਗਿਆ ਹੈ।

Scroll to Top