ਪੰਚਕੂਲਾ,10 ਜੁਲਾਈ 2023: ਪੰਚਕੂਲਾ ਵਿੱਚ ਘੱਗਰ (Ghaggar) ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ। ਘੱਗਰ ਦਰਿਆ ਦੇ ਪਾਰ ਸੈਕਟਰਾਂ ਵਿੱਚੋਂ ਵਗ ਰਹੇ ਘੱਗਰ ਦਾ ਪਾਣੀ ਸੜਕਾਂ ਤੱਕ ਪੁੱਜਣਾ ਸ਼ੁਰੂ ਹੋ ਗਿਆ ਹੈ। ਪੰਚਕੂਲਾ ਵਿੱਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ। ਸੈਕਟਰ 24, 25, 26, 27 ਅਤੇ 28 ਨੇੜੇ ਘੱਗਰ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਸੈਕਟਰ 25 ਅਤੇ 26 ਦਾ ਹਰਬਲ ਪਾਰਕ ਪੂਰੀ ਤਰ੍ਹਾਂ ਡੁੱਬ ਗਿਆ।
ਘੱਗਰ ਦੇ ਕੰਢੇ ‘ਤੇ ਬਣਿਆ ਕਈ ਫੁੱਟ ਉੱਚਾ ਵਿਊ ਪੁਆਇੰਟ ਡੁੱਬਣ ਦੇ ਕੰਢੇ ‘ਤੇ ਹੈ। ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਲਗਾਤਾਰ ਹੂਟਰ ਅਤੇ ਸਾਇਰਨ ਵਜਾ ਕੇ ਲੋਕਾਂ ਨੂੰ ਘੱਗਰ ਦਰਿਆ ਤੋਂ ਦੂਰ ਜਾਣ ਲਈ ਕਹਿ ਰਿਹਾ ਹੈ।